ਜਦੋਂ ਪਾਕਿ ਖਿਡਾਰੀ ਸ਼ਾਦਾਬ ਖਾਨ ਨੇ ਕੁੜੀ ਨਾਲ ਕੀਤਾ ਫਲਰਟ, ਪੁੱਛੇ ਨਿਜੀ ਸਵਾਲ

11/01/2017 1:29:23 PM

ਨਵੀਂ ਦਿੱਲੀ, (ਬਿਊਰੋ)— ਪਾਕਿਸਤਾਨੀ ਕ੍ਰਿਕਟ ਟੀਮ ਦੇ ਉਭਰਦੇ ਗੇਂਦਬਾਜ਼ ਸ਼ਾਦਾਬ ਖਾਨ ਚੈਂਪੀਅਨਸ ਟਰਾਫੀ ਦੇ ਬਾਅਦ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਇਸ ਵਾਰ ਉਹ ਆਪਣੀ ਗੇਂਦਬਾਜ਼ੀ ਦੀ ਵਜ੍ਹਾ ਨਾਲ ਨਹੀਂ ਸਗੋਂ ਆਪਣੀ ਇਕ ਸ਼ਰਮਨਾਕ ਹਰਕਤ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ 'ਤੇ ਆ ਗਏ ਹਨ। ਹਾਲ ਹੀ 'ਚ ਲਾਹੌਰ ਦੀ ਰਹਿਣ ਵਾਲੀ ਐਲੀਨਾ ਮਜੀਦ ਨੇ ਕੁਝ ਸਕ੍ਰੀਨਸ਼ਾਟ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੇ ਹਨ। ਐਲੀਨਾ ਮਜੀਦ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸ਼ਾਦਾਬ ਨਾਲ ਗੱਲ ਕੀਤੀ ਹੈ ਅਤੇ ਇਸ ਕ੍ਰਿਕਟਰ ਨੇ ਉਸ ਨਾਲ ਫਲਰਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਸਵੀਰਾਂ ਦੇ ਮੁਤਾਬਕ ਸ਼ਾਦਾਬ ਨੇ ਕੁੜੀ ਨੂੰ ਮੈਸੇਜ ਭੇਜ ਕੇ ਉਸ ਤੋਂ ਨਿਜੀ ਸਵਾਲ ਪੁੱਛੇ।
PunjabKesari
ਦੋਹਾਂ ਦੀ ਗੱਲਬਾਤ ਪੰਜਾਬੀ 'ਚ ਇਸ ਤਰ੍ਹਾਂ ਹੈ :-
ਸ਼ਾਦਾਬ : ਅਸਲਾਮ ਵਾਲੇਕੁਮ।
ਇਸ ਤੋਂ ਬਾਅਦ ਕੁੜੀ ਨੇ ਲਿਖਿਆ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਇਹ ਤੁਸੀਂ ਹੋ?
ਸ਼ਾਦਾਬ : ਜੀ।
ਕੁੜੀ : ਕੀ ਕਰ ਰਹੇ ਹੋ ਸਰ?
ਸ਼ਾਦਾਬ : ਕੁਝ ਨਹੀਂ, ਤੁਸੀਂ ਕਿੱਥੋਂ ਹੋ?
ਕੁੜੀ : ਲਾਹੌਰ ਤੋਂ।
ਸ਼ਾਦਾਬ : ਫੋਟੋ ਆਪਣੀ ਹੈ? ਅਤੇ ਰਿਲੇਸ਼ਨ 'ਚ ਹੋ?
ਕੁੜੀ : ਤੁਸੀਂ ਅਜਿਹਾ ਕਿਉਂ ਪੁੱਛ ਰਹੇ ਹੋ?
ਸ਼ਾਦਾਬ : ਐਵੇਂ ਹੀ।
ਕੁੜੀ : ਮੇਰਾ ਬੁਆਏ ਫ੍ਰੈਂਡ ਹੈ।
ਸ਼ਾਦਾਬ: ਗੁਡ।
ਕੁੜੀ : ਆਖਰੀ ਵਨਡੇ ਮੈਚ ਕਦੋਂ ਹੈ?
ਸ਼ਾਦਾਬ : ਕੱਲ।
ਕੁੜੀ : ਚੈਂਪੀਅਨ ਟਰਾਫੀ 'ਚ ਜੋ ਤੁਸੀਂ ਲਾਸਟ ਵਿਕਟ ਯੁਵਰਾਜ ਦੀ ਲਈ ਸੀ ਤਾਂ ਪੂਰਾ ਪਾਕਿਸਤਾਨ ਫੈਨ ਹੋ ਗਿਆ ਤੁਹਾਡਾ।
ਸ਼ਾਦਾਬ : ਧੰਨਵਾਦ।

PunjabKesari

PunjabKesari
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਧੇਰੇ ਖਿਡਾਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਸ਼ਾਦਾਬ ਖਾਨ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।


Related News