ਜਦੋਂ IPL ਨੇ ਅਸ਼ਵਿਨ ਨੂੰ ਸਿਖਾਇਆ ਸਖਤ ਸਬਕ, ਹੁਣ ਦੱਸਿਆ ਆਪਣਾ ਦਰਦ

04/27/2020 2:48:46 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ 2 ਖਰਾਬ ਪ੍ਰਦਰਸ਼ਨ ਤੋਂ ਬਾਅਦ ਭਾਰਤ ਦੇ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੂੰ ਪਤਾ ਚੱਲ ਗਿਆ ਸੀ ਕਿ ਟੀ-20 ਵਿਚ ਗੇਂਦਬਾਜ਼ੀ ਕਰਨਾ ਆਸਾਨ ਨਹੀਂ ਹੁੰਦਾ ਹੈ ਅਤੇ ਇਸ ਸੱਚ ਨੇ ਉਸ ਨੂੰ ਇਕ ਦਹਾਕੇ ਪਹਿਲਾਂ ਸਖਤ ਸਬਕ ਸਿਖਾਇਆ ਸੀ। ਕ੍ਰਿਕਟਰ ਤੋਂ ਕੁਮੈਂਟੇਟਰ ਬਣੇ ਸੰਜੇ ਮਾਂਜਰੇਕਰ ਦੇ ਨਾਲ ਈ. ਐੱਸ. ਪੀ. ਐੱਨ. ਕ੍ਰਿਕ ਇਨਫੋ ਦੇ ਲਈ ਪੋਡਕਾਸਟ ਵਿਚ ਅਸ਼ਵਿਨ ਨੇ ਦੱਸਿਆ ਕਿ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਦਿਆਂ ਆਈ. ਪੀ. ਐੱਲ. 2010 ਨੇ ਉਸ ਨੂੰ ਕਿਸ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ। ਉਸ ਨੇ ਆਸਟਰੇਲੀਆ ਅਤੇ ਇੰਗਲੈਂਡ ਦੇ ਮੁਸ਼ਕਿਲ ਹਾਲਾਤਾਂ ਵਿਚ ਖੇਡਣ 'ਤੇ ਗੱਲ ਕੀਤੀ ਅਤੇ ਦੱਸਿਆ ਕਿ ਆਖਿਰ ਉਸ ਦੇ ਸਪਿਨ ਜੋੜੀਦਾਰ ਰਵਿੰਦਰ ਜਡੇਜਾ ਕੁਦਰਤੀ ਖਿਡਾਰੀ ਹਨ। 

ਅਸ਼ਵਿਨ ਨੇ ਆਈ. ਪੀ. ਐੱਲ. 2010 ਨੂੰ ਯਾਦ ਕੀਤਾ ਜਦੋਂ 2 ਮੈਚਾਂ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਸ ਨੂੰ ਸੀ. ਐੱਸ. ਕੇ. ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਇਹ ਉਸ ਦੇ ਲਈ ਸਖਤ ਸਬਕ ਸੀ ਕਿਉਂਕਿ ਉਸ ਨੂੰ ਲਗਦਾ ਸੀ ਕਿ ਸਟੀਫਨ ਫਲੈਮਿੰਗ ਨੇ ਉਸ ਨਾਲ ਗੱਲ ਨਹੀਂ ਕੀਤੀ ਅਤੇ ਉਸ ਨੂੰ ਟੀਮ ਮੈਨੇਜਮੈਂਟ ਦਾ ਪੂਰਾ ਸਾਥ ਨਹੀਂ ਮਿਲਿਆ ਸੀ। ਅਸ਼ਵਿਨ ਨੇ ਕਿਹਾ ਕਿ ਲੋਕ ਸੋਚਦੇ ਸੀ ਕਿ ਮੈਂ ਖੁਦ ਨੂੰ ਬਹੁਤ ਚੰਗਾ ਗੇਂਦਬਾਜ਼ ਮੰਨਦਾ ਹਾਂ ਅਤੇ ਆਈ. ਪੀ. ਐੱਲ. ਵਿਚ ਖਡਦਾ ਹਾਂ ਤਾਂ ਇਸ ਤਰ੍ਹਾਂ  ਨਾਲ ਖਰਾਬ ਪ੍ਰਦਰਸ਼ਨ ਕਰਦਾ ਹਾਂ। ਇਹ ਇਕ ਚਪੇੜ ਦਾ ਤਰ੍ਹਾਂ ਸੀ ਜਿਵੇਂ ਕੋਈ ਬੋਲ ਰਿਹਾ ਹੋਵੇ ਕਿ ਤੂੰ ਇੱਥੇ ਦੇ ਲਾਇਕ ਨਹੀਂ ਹੈ।

ਉਸ ਨੇ ਕਿਹਾ ਕਿ ਮੈਂ ਸੋਚਦਾ ਹਾਂ ਸੀ ਕਿ ਫਰਸਟ ਕਲਾਸ ਮੈਚਾਂ ਦੀ ਤੁਲਨਾ ਵਿਚ ਟੀ-20 ਮੈਚਾਂ ਵਿਚ ਗੇਂਦਬਾਜ਼ੀ ਕਰਨਾ ਆਸਾਨ ਹੁੰਦਾ ਹੈ। ਇਹ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਮੈਚ ਸੀ ਜਿਸ ਵਿਚ ਰਾਬਿਨ ਉਥੱਪਾ ਅਤੇ ਮਾਰਕ ਬਾਊਚਰ ਨੇ ਉਸ ਦੀ ਗੇਂਦਾਂ 'ਤੇ ਰੱਜ ਕੇ ਕੁੱਟਮਾਰ ਕੀਤੀ ਸੀ। ਅਸ਼ਵਿਨ ਨੇ ਕਿਹਾ ਕਿ ਰਾਬਿਨ ਉਥੱਪਾ ਅਤੇ ਮਾਰਕ ਬਾਊਚਰ ਨੇ ਮੈਨੂੰ ਸਖਤ ਸਬਕ ਸਿਖਾਇਆ। ਮੈਂ 14ਵਾਂ, 16ਵਾਂ 18ਵਾਂ ਅਤੇ 20ਵਾਂ ਓਵਰ ਕੀਤਾ ਸੀ। ਮੈਂ ਨੌਜਵਾਨ ਸੀ ਅਤੇ ਨਹੀਂ ਜਾਣਦਾ ਸੀ ਕਿ ਇਹ ਇਕ ਚੁਣੌਤੀ ਹੈ। ਮੈਨੂੰ ਲੱਗਾ ਕਿ ਇਹ ਵਿਕਟ ਹਾਸਲ ਕਰਨ ਦਾ ਚੰਗਾ ਮੌਕਾ ਹੈ। ਮੈਨੂੰ ਵਿਕਟ ਤਾਂ ਮਿਲੀ ਨਹੀਂ ਪਰ 40-45 ਓਵਰਾਂ ਵਿਚ ਜ਼ਿਆਦਾ ਦੌੜਾਂ ਦੇ ਕੇ ਆਪਣੀ ਟੀਮ ਨੂੰ ਮੁਸ਼ਕਿਲ ਵਿਚ ਪਾ ਦਿੱਤਾ। ਅਗਲਾ ਮੈਚ ਸੁਪਰ ਓਵਰ ਤਕ ਗਿਆ ਅਤੇ ਉਹ ਵੀ ਅਸੀਂ ਹਾਰ ਗਏ। ਮੈਨੂੰ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ। ਮੈਨੂੰ ਲੱਗਾ ਜਿਵੇਂ ਕਿਸੇ ਨੇ ਮੇਰੇ ਜ਼ੋਰਦਾਰ ਚਪੇੜ ਮਾਰੀ ਹੋਵੇ। ਇਹ ਉਹ ਦਿਨ ਸੀ ਜਦੋਂ ਆਈ. ਪੀ. ਐੱਲ. ਫ੍ਰੈਂਚਾਈਜ਼ੀ ਘਰੇਲੂ ਮੈਚਾਂ ਦੌਰਾਨ ਹੋਟਲ ਦਾ ਖਰਚਾ ਬਚਾਉਣ ਲਈ ਸਿਰਫ ਚੋਟੀ 18 ਖਿਡਾਰੀਆਂ ਨੂੰ ਹੀ ਟੀਮ ਵਿਚ ਰੱਖਦੀ ਸੀ। ਅਸ਼ਵਿਨ ਨੂੰ ਵੀ ਘਰ ਬੈਠ ਕੇ ਸੀ. ਐੱਸ. ਕੇ. ਦੇ ਮੈਚ ਦੇਖਣੇ ਪਏ ਸੀ। ਉਸ ਨੇ ਕਿਹਾ ਕਿ ਮੈਨੂੰ ਬਾਹਰ ਕਰ ਦਿੱਤਾ ਗਿਆ। ਮੈਨੂੰ ਹੋਟਲ ਛੱਡਣਾ ਪਿਆ ਅਤੇ ਮੈਂ ਘਰ ਬੈਠ ਗਿਆ। ਮੈਨੂੰ ਲੱਗਾ ਕਿ ਮੈਂ ਇਸ ਤੋਂ ਬਿਹਤਰ ਲਈ ਹੱਕਦਾਰ ਸੀ ਕਿਉਂਕਿ ਵੈਸਟਇੰਡੀਜ਼ ਵਿਚ ਹੋਣ ਵਾਲੇ ਵਿਸ਼ਵ ਕੱਪ ਟੀ-20 ਲਈ 30 ਸੰਭਾਵਿਤ ਖਿਡਾਰੀਆਂ ਵਿਚ ਮੈਨੂੰ ਸ਼ਾਮਲ ਕੀਤਾ ਗਿਆ ਸੀ। 

ਉਸ ਨੇ ਕਿਹਾ ਕਿ ਮੈਂ ਉਸ ਸੀਜ਼ਨ ਦੇ ਪਹਿਲੇ 3 ਮੈਚਾਂ ਵਿਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ। ਸਿਰਫ 2 ਮੈਚਾਂ ਵਿਚ ਮੇਰਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਅਸਲ ਵਿਚ ਮੇਰੇ ਸਟੀਫਨ ਫਲੈਮਿੰਗ ਨਾਲ ਬਹੁਤ ਚੰਗੇ ਸਬੰਧ ਨਹੀਂ ਸੀ ਅਤੇ ਉਸ ਨੇ ਮੇਰੇ ਨਾਲ ਗੱਲ ਤਕ ਨਹੀਂ ਕੀਤੀ। ਇਸ ਲਈ ਮੈਂ ਘਰ ਵਿਚ ਬੈਠ ਕੇ ਸੀ. ਐੱਸ. ਕੇ. ਦੇ ਮੈਚ ਦੇਖ ਰਿਹਾ ਸੀ ਅਤੇ ਵਾਅਦਾ ਕਰ ਰਿਹਾ ਸੀ ਕਿ ਇਕ ਦਿਨ ਵਿਚ ਸਭ ਕੁਝ ਬਦਲ ਦੇਵਾਂਗਾ। ਇਸ 33 ਸਾਲਾ ਗੇਂਦਬਾਜ਼ ਨੇ ਹੁਣ 71 ਟੈਸਟ ਮੈਚਾਂ ਵਿਚ 365 ਵਿਕਟਾਂ ਲਈਆਂ ਹਨ ਪਰ ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚ ਉਸ ਦਾ ਰਿਕਾਰਡ ਸ਼ਾਨਦਾਰ ਨਹੀਂ ਹੈ। ਅਸ਼ਵਿਨ ਨੇ ਕਿਹਾ ਕਿ ਮੈਂ ਇੰਗਲੈਂਡ ਵਿਚ ਜਿੰਨੇ ਮੈਚ ਖੇਡੇ ਉਸ ਤੋਂ ਮੈਨੂੰ ਇਹ ਮਹਿਸੂਸ ਹੋ ਗਿਆ ਕਿ ਇਕ ਸਪਿਨਰ ਦੇ ਲਈ ਵਿਰੋਧੀ ਹਾਲਾਤਾਂ ਵਿਚ ਗੇਂਦਬਾਜ਼ੀ ਕਰਦਿਆਂ ਘਰੇਲੂ ਰਿਕਾਰਡ ਬਰਕਰਾਰ ਰੱਖਣ ਦੇ ਲਈ ਸਹੀ ਸਮੇਂ 'ਤੇ ਗੇਂਦਬਾਜ਼ੀ ਕਰਨ ਦੀ ਜ਼ਰੂਰਤ ਹੁੰਦੀ ਹੈ। ਦੂਜੀ ਗੱਲ ਤੁਹਾਨੂੰ ਥੋੜੀ ਕਿਸਮਤ ਦੀ ਵੀ ਜ਼ਰੂਰਤ ਪੈਂਦੀ ਹੈ।

Ranjit

This news is Content Editor Ranjit