ਜਦੋਂ ਮੈਚ ਦੌਰਾਨ ਸ਼ੁਭਮਨ ਗਿੱਲ-ਹਾਰਦਿਕ ਭਿੜੇ ਆਪਸ ''ਚ, ਲਾਈਵ ਸੈਸ਼ਨ ਦੌਰਾਨ ਕੀਤਾ ਖੁਲਾਸਾ

06/14/2020 12:07:50 PM

ਨਵੀਂ ਦਿੱਲੀ : ਸਾਲ 2018 ਦੇ ਅੰਡਰ-19 ਵਿਸ਼ਵ ਕੱਪ ਦਾ ਹਿੱਸਾ ਰਹੇ ਸ਼ੁਭਮਨ ਗਿੱਲ ਪਿਛਲੇ ਕੁਝ ਸਮੇਂ ਤੋਂ ਭਾਰਤੀ ਟੀਮ ਦਾ ਹਿੱਸਾ ਹਨ। ਇਸ ਸਾਲ ਜਨਵਰੀ ਵਿਚ ਭਾਰਤ ਦੇ ਨਿਊਜ਼ੀਲੈਂਡ ਦੌਰੇ 'ਤੇ ਉਸ ਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ ਸੀ। ਗਿੱਲ ਸਾਲ 2018 ਦੇ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਸੀ ਅਤੇ 'ਮੈਨ ਆਫ ਦਿ ਟੂਰਨਾਮੈਂਟ' ਚੁਣੇ ਗਏ ਸੀ। ਘਰੇਲੂ ਕ੍ਰਿਕਟ ਵਿਚ ਆਪਣੇ ਪ੍ਰਦਰਸ਼ਨ ਦੇ ਦਮ 'ਤੇ ਉਸ ਨੇ ਭਾਰਤੀ ਟੀ ਮ ਵਿਚ ਆਪਣੀ ਜਗ੍ਹਾ ਬਣਾਈ। ਗਿੱਲ ਨੇ ਖੁਦ ਨੂੰ ਸਾਬਤ ਕੀਤਾ ਹਾਲਾਂਕਿ ਇਸ ਦੌਰਾਨ ਉਸ ਨੂੰ ਹਾਰਦਿਕ ਪੰਡਯਾ ਵਰਗੇ ਸੀਨੀਅਰ ਖਿਡਾਰੀ ਦੀ ਸਲੈਜਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ।

ਘਰੇਲੂ ਮੈਚ ਦੌਰਾਨ ਪੰਡਯਾ ਨੇ ਗਿੱਲ ਨੂੰ ਕੀਤਾ ਸੀ ਸਲੈਜ

ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਣ ਵਾਲੇ ਗਿੱਲ ਨੇ ਇੰਸਟਾਗ੍ਰਾਮ ਲਾਈਵ 'ਤੇ ਆਪਣੇ ਸਫਰ ਦੇ ਬਾਰੇ ਗੱਲ ਕੀਤੀ। ਗਿੱਲ ਨੇ ਦੱਸਿਆ ਕਿ ਘਰੇਲੂ ਕ੍ਰਿਕਟ ਦੇ ਪਹਿਲੇ ਸੀਜ਼ਨ ਵਿਚ ਪੰਡਯਾ ਕਿਵੇਂ ਉਸ ਨੂੰ ਸਲੈਜਿੰਗ ਕਰਦੇ ਸੀ। ਗਿੱਲ ਨੇ ਦੱਸਿਆ ਕਿ ਪੰਜਾਬ ਵੱਲੋਂ ਖੇਡਦੇ ਹੋਏ ਉਸ ਦੀ ਟੀਮ ਦਾ ਸਾਹਮਣਾ ਬੜੌਤਾ ਟੀਮ ਨਾਲ ਸੀ। ਪੰਡਯਾ ਬੜੌਦਾ ਟੀਮ ਦਾ ਹਿੱਸਾ ਸੀ ਅਤੇ ਬੱਲੇਬਾਜ਼ੀ ਕਰ ਰਹੇ ਗਿੱਲ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਸੀ।

ਗਿੱਲ ਨੇ ਕਿਹਾ ਕਿ ਮੇਰੇ ਪਹਿਲੇ ਰਣਜੀ ਸੀਜ਼ਨ ਵਿਚ ਅਸੀਂ ਬੜੌਦਾ ਖਿਲਾਫ ਇਕ ਵਨ ਡੇ ਮੈਚ ਖੇਡ ਰਹੇ ਸੀ। ਹਾਰਦਿਕ ਗੇਂਦਬਾਜ਼ੀ ਕਰਨ ਆਏ ਅਤੇ ਮੈਨੂੰ ਸਲੈਜ ਕਰਨ ਲੱਗੇ। ਮੈਂ ਨਹੀਂ ਪਤਾ ਸੀ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ। ਗਿੱਲ ਨੇ ਦੱਸਿਆ ਕਿ ਉਹ ਪੰਡਯਾ ਦੀ ਗੇਂਦ 'ਤੇ  ਵੱਡੇ ਸ਼ਾਟ ਖੇਡਣ ਦੀ ਕੋਸ਼ਿਸ਼ ਕਰ ਰਹੇ ਸੀ, ਜਿਸ ਨਾਲ ਭਾਰਤੀ ਆਲਰਾਊਂਡਰ ਨਾਰਾਜ਼ ਹੋ ਗਿਆ। ਗਿੱਲ ਨੇ ਕਿਹਾ ਕਿ ਉਹ ਗੇਂਦਬਾਜ਼ੀ ਕਰਦਿਆਂ ਮੈਨੂੰ ਕਹਿ ਰਹੇ ਸੀ ਚਲ ਨਾ ਮਾਰ ਨਾ, ਇਹ ਅੰਡਰ-19 ਕ੍ਰਿਕਟ ਨਹੀਂ ਹੈ।

ਜ਼ਿਕਰਯੋਗ ਹੈ ਕਿ ਸ਼ੁਭਮਨ ਗਿੱਲ ਇਕ ਜ਼ਬਰਦਸਤ ਬੱਲੇਬਾਜ਼ ਹੈ। ਅੰਡਰ-19 ਕ੍ਰਿਕਟ ਵਿਚ ਆਪਣੀ ਜ਼ਬਰਦਸਤ ਛਾਪ ਛੱਡਣ ਤੋਂ ਬਾਅਦ ਆਈ. ਪੀ. ਐੱਲ. ਵਿਚ ਵੀ ਉਸ ਨੇ ਸਭ ਨੂੰ ਪ੍ਰਭਾਵਿਤ ਕੀਤਾ। ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਲਈ ਕਈ ਬਿਹਤਰੀਨ ਪਾਰੀਆਂ ਖੇਡੀਆਂ। ਇਸ ਤੋਂ ਬਾਅਦ ਉਸ ਨੂੰ ਭਾਰਤੀ ਟੀਮ ਵਿਚ ਵੀ ਚੁਣਿਆ ਗਿਆ। ਸ਼ੁਭਮਨ ਗਿੱਲ ਆਉਣ ਵਾਲੇ ਸਾਲਾਂ ਵਿਚ ਭਾਰਤੀ ਕ੍ਰਿਕਟ ਦੇ ਇਕ ਵੱਡੇ ਸਿਤਾਰੇ ਬਣ ਸਕਦੇ ਹਨ। ਉਸ ਦੇ ਅੰਦਰ ਪੂਰੀ ਕਾਬਲੀਅਤ ਹੈ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੀ ਸ਼ੁਭਮਨ ਗਿੱਲ ਦੀ ਕਾਫ਼ੀ ਸ਼ਲਾਘਾ ਕਰ ਚੁੱਕੇ ਹਨ।

Ranjit

This news is Content Editor Ranjit