ਜਦੋਂ ਕੋਹਲੀ ਨੇ ਮੈਦਾਨ 'ਚ ਖੁਸ਼ੀ ਮਨਾਉਂਦੇ ਹੋਏ ਪਾਇਆ ਭੰਗੜਾ, ਦੇਖੋ ਵੀਡੀਓ

11/24/2017 10:25:33 PM

ਨਾਗਪੁਰ— ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਚੱਲ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦਰਸ਼ਕਾਂ ਨੂੰ ਕਾਫੀ ਦਿਲਚਸਪ ਨਜ਼ਾਰੇ ਦੇਖਣ ਨੂੰ ਮਿਲੇ। ਪਹਿਲਾਂ ਤਾਂ ਰੋਹਿਤ ਸ਼ਰਮਾ ਨੇ ਕੁਝ ਇਸ ਤਰ੍ਹਾਂ ਦਾ ਕੀਤਾ ਕਿ ਜਿਸ ਨੂੰ ਦੇਖ ਦੇ ਕੰਮੇਂਟਰ ਵੀ ਹੱਸਣ ਲੱਗੇ। ਰੋਹਿਤ 12ਵੇਂ ਓਵਰ 'ਚ ਫੀਲਡਿੰਗ ਦੌਰਾਨ ਪੁਆਇੰਟ 'ਤੇ ਫੀਲਡਿੰਗ ਕਰ ਰਿਹਾ ਸੀ ਤਾਂ ਅਚਾਨਕ ਉਹ ਦੌੜ ਕੇ ਕੈਮਰੇ ਨੂੰ ਫੜਨ ਲੱਗਿਆ। ਇਸ ਤੋਂ ਬਾਅਦ ਕਪਤਾਨ ਵਿਰੋਟ ਕੋਹਲੀ ਵੀ ਸ਼੍ਰ੍ਰੀਲੰਕਾਈ ਬੱਲੇਬਾਜ਼ ਨਿਰੋਸ਼ਨ ਡਿਕਲੇਵਾ ਦੇ ਆਊਟ ਹੁੰਦੇ ਹੀ ਭੰਗੜਾ ਪਾਉਂਣ ਲੱਗ ਪਿਆ।
ਖੁਸ਼ੀ ਨਾਲ ਝੂਮ ਉੱਠੇ ਪ੍ਰਸ਼ੰਸਕ
ਡਿਕਲੇਵਾ ਮੈਚ ਦੇ 61ਵੇਂ ਓਵਰ ਦੀ ਆਖਰੀ ਗੇਂਦ 'ਤੇ ਰਵਿੰਦਰ ਜਡੇਜਾ ਦਾ ਸ਼ਿਕਾਰ ਹੋਇਆ। ਡਿਕਲੇਵਾ ਦੀ ਗੇਂਦ 'ਤੇ ਹਵਾਂ 'ਚ ਸ਼ਾਟ ਖੇਡ ਕੇ ਇਸ਼ਾਂਤ ਦੇ ਹੱਥਾਂ 'ਚ ਗੇਂਦ ਦੇ ਬੈਠਾ। ਵਿਕਟ ਹਾਸਲ ਕਰਦੇ ਹੀ ਕੋਹਲੀ ਦੀ ਖੁਸ਼ੀ ਦਾ ਕੋਈ ਠਿਕਾਨਾ ਨਹੀਂ ਰਿਹਾ ਅਤੇ ਉਹ ਬਾਂਊਡਰੀ ਵਲ ਦੇਖ ਦੇ ਭੰਗੜਾ ਪਾਉਂਦੇ ਹੋਏ ਨਜ਼ਰ ਆਇਆ। ਕੋਹਲੀ ਦਾ ਇਸ ਤਰ੍ਹਾਂ ਦਾ ਡਾਂਸ ਦੇਖ ਕੇ ਉੱਥੇ ਮੌਜੂਦ ਹਜ਼ਾਰਾਂ ਪ੍ਰਸ਼ੰਸਕ ਖੁਸੀ ਨਾਲ ਝੂਮ ਉੱਠੇ।

What got Virat Kohli dancing?


ਸ਼੍ਰੀਲੰਕਾਈ ਟੀਮ ਪਹਿਲੇ ਦਿਨ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਕਾਫੀ ਖਰਾਬ ਪ੍ਰਦਰਸ਼ਨ 'ਚ ਦਿਖਾਈ ਦਿੱਤੀ। ਰਵੀਚੰਦਰਨ ਅਸ਼ਵਿਨ (67-4), ਇਸ਼ਾਂਤ ਸ਼ਰਮਾ (37-3) ਅਤੇ ਰਵਿੰਦਰ ਜਡੇਜਾ (56-3) ਦੀ ਤਿਗੜੀ ਨੇ ਮਿਹਮਾਨ ਟੀਮ ਨੂੰ ਪਹਿਲੀ ਪਾਰੀ 'ਚ 205 ਦੌੜਾਂ 'ਤੇ ਹੀ ਢੇਰ ਕਰ ਦਿੱਤਾ। ਸ਼੍ਰੀਲੰਕਾ ਲਈ ਦਿਨ 'ਚ ਵਧੀਆ ਗੱਲ ਇਙ ਰਹੀ ਕਿ ਉਸ ਨੇ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤ ਨੂੰ ਸੁੱਟੇ ਗਏ 8 ਓਵਰਾਂ 'ਚ 11 ਦੌੜਾਂ ਬਣਾ ਦਿੱਤੀਆਂ ਅਤੇ ਲੋਕੇਸ਼ ਰਾਹੁਲ (7) ਦੇ ਰੂਪ 'ਚ ਇਕ ਸਫਲਤਾ ਹਾਸਲ ਕੀਤੀ।