...ਜਦੋਂ ਸਕਰਟ ਪਹਿਨ ਕੇ ਜੋਈ ਗਾਸ ਨੇ ਬ੍ਰਾਇਨ ਲਾਰਾ ਨੂੰ ਕੀਤਾ ਸੀ ਆਊਟ

07/25/2020 1:53:41 AM

ਨਵੀਂ ਦਿੱਲੀ– ਟੈਨਿਸ ਵਿਚ ਮਹਿਲਾਵਾਂ ਲਈ ਲੰਬੇ ਸਮੇਂ ਤੋਂ ਡ੍ਰੈੱਸ ਕੋਡ ਤੈਅ ਹੈ। ਪੁਰਸ਼ ਮੁਕਾਬਲੇਬਾਜ਼ ਨਿੱਕਰ ਤੇ ਮਹਿਲਾ ਸਕਰਟ ਪਹਿਨਦੀਆਂ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਕ੍ਰਿਕਟ ਵਿਚ ਵੀ ਪਹਿਲਾਂ ਮਹਿਲਾ ਕ੍ਰਿਕਟਰ ਸਕਰਟ ਪਹਿਨਦੀਆਂ ਸਨ। ਮਹਿਲਾ ਕ੍ਰਿਕਟ ਦਾ ਇਤਿਹਾਸ ਜ਼ਿਆਦਾ ਪੁਰਾਣਾ ਨਹੀਂ ਹੈ ਪਰ ਇਸ ਨੂੰ ਸਭ ਤੋਂ ਵੱਧ ਪਛਾਣ 1994 ਵਿਚ ਮਿਲੀ ਜਦੋਂ ਇਕ ਪ੍ਰਦਰਸ਼ਨੀ ਮੈਚ ਵਿਚ ਆਸਟਰੇਲੀਆਈ ਮਹਿਲਾ ਕ੍ਰਿਕਟਰ ਜੋਈ ਗਾਸ ਨੇ ਬ੍ਰਾਇਨ ਲਾਰਾ ਨੂੰ ਆਊਟ ਕਰ ਦਿੱਤਾ ਸੀ। ਮੈਚ ਦੌਰਾਨ ਜਿੱਥੇ ਪੁਰਸ਼ ਕ੍ਰਿਕਟਰ ਪਜ਼ਾਮਾ ਪਹਿਨਦੇ ਸਨ ਤਾਂ ਉਥੇ ਹੀ ਜੋਈ ਨੇ ਸਕਰਟ ਪਹਿਨੀ ਹੋਈ ਸੀ। ਉਸ ਨੇ ਮੈਚ ਦੌਰਾਨ ਪਹਿਲਾਂ ਬੱਲੇਬਾਜ਼ੀ ਕੀਤੀ ਫਿਰ ਬਾਅਦ ਵਿਚ ਦੋ ਵਿਕਟਾਂ ਵੀ ਕੱਢੀਆਂ। ਉਕਤ ਮੈਚ ਬ੍ਰੈਡਮੈਨ-11 ਤੇ ਵਰਲਡ-11 ਵਿਚਾਲੇ ਖੇਡਿਆ ਗਿਆ ਸੀ।
ਗਾਸ ਦੇ ਜੂਨੀਅਰਾਂ ਦਿਨਾਂ ਤੋਂ ਕੋਚ ਰਿਹਾ ਮਿਸ਼ੇਲ ਕਹਿੰਦਾ ਹੈ, ''ਮੈਂ ਇਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਗਾਸ ਨੇ ਉਸ ਦੌਰ ਵਿਚ ਕ੍ਰਿਕਟ ਖੇਡੀ ਜਦੋਂ ਕਿਸੇ ਵੀ ਹੋਰ ਮਹਿਲਾ ਦੀ ਤੁਲਨਾ ਵਿਚ ਉਸ ਨੂੰ ਸਖਤ ਮਿਹਨਤ ਕਰਨੀ ਪਈ। ਉਹ ਆਪਣੇ ਜਿਮ ਵਰਕ ਤੇ ਰਨਿੰਗ ਦੇ ਨਾਲ-ਨਾਲ ਆਪਣੀਆਂ ਸਰੀਰਕ ਸਮਰੱਥਾਵਾਂ ਦੇ ਉਸ ਦੌਰ 'ਤੇ ਸੀ, ਜਿਸ 'ਤੇ ਨੌਜਵਾਨ ਮਹਿਲਾਵਾਂ ਅਕਸਰ ਪਹੁੰਚ ਨਹੀਂ ਪਾਉਂਦੀਆਂ। ਲਾਰਾ ਨੂੰ ਆਊਟ ਕਰਨ ਤੋਂ ਬਾਅਦ ਉਹ ਬਹੁਤ ਖੁਸ਼ ਸੀ। ਉਸ ਨੂੰ ਪਹਿਲਾਂ ਜੋਈ ਜਾਂ ਗਾਸ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ ਪਰ ਉਸ ਮੈਚ ਤੋਂ ਬਾਅਦ ਉਸ ਨੂੰ ਜੋਈ ਗਾਸ ਸੁਣਨ ਦੀ ਆਦਤ ਪੈ ਗਈ।

Gurdeep Singh

This news is Content Editor Gurdeep Singh