...ਜਦੋਂ ਹਰਭਜਨ ਨੇ ਅੱਜ ਹੀ ਦੇ ਦਿਨ ਟੈਸਟ ਕ੍ਰਿਕਟ ''ਚ ਰਚਿਆ ਸੀ ਇਤਿਹਾਸ

08/13/2019 10:17:54 PM

ਸਪੋਰਟਸ ਡੈੱਕਸ— ਆਪਣੀ ਗੁਗਲੀ ਨਾਲ ਕ੍ਰਿਕਟਰਾਂ ਨੂੰ ਹੈਰਾਨ ਕਰਨ ਵਾਲੇ ਭਾਰਤੀ ਗੇਂਦਬਾਜ਼ ਹਰਭਜਨ ਸਿੰਘ (ਭੱਜੀ) ਦੇ ਲਈ ਅੱਜ ਦਾ ਦਿਨ (13 ਅਗਸਤ) ਬਹੁਤ ਖਾਸ ਹੈ। ਅੱਜ ਹੀ ਦੇ ਦਿਨ ਹਰਭਜਨ ਸਿੰਘ ਨੇ ਆਸਟਰੇਲੀਆ ਵਿਰੁੱਧ ਇਤਿਹਾਸ ਰਚਦੇ ਹੋਏ ਟੈਸਟ ਕ੍ਰਿਕਟ 'ਚ ਵਿਕਟਾਂ ਦੀ ਹੈਟ੍ਰਿਕ ਲਗਾਈ ਸੀ ਤੇ ਟੈਸਟ 'ਚ ਇਸ ਤਰ੍ਹਾਂ ਦਾ ਕਾਰਨਾਮਾ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ ਸਨ।
ਇਸ 39 ਸਾਲ ਖਿਡਾਰੀ ਦੇ ਅੱਜ ਦੇ ਦਿਨ ਨੂੰ ਯਾਦ ਕਰਦੇ ਹੋਏ ਟਵੀਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਅੱਜ ਦੇ ਦਿਨ ਨੂੰ ਯਾਦਗਾਰ ਬਣਾ ਦਿੱਤਾ ਸੀ। ਹਰਭਜਨ ਨੇ ਟਵੀਟ ਕਰਨ ਦੇ ਨਾਲ ਹੀ ਕੈਪਸ਼ਨ ਦਿੰਦੇ ਹੋਏ ਲਿਖਿਆ, ਉਹ ਦਿਨ ਜਦੋਂ ਮੈਂ ਕੁਝ ਨਹੀਂ ਨਾਲ ਮਹਾਨ ਬਣ ਗਿਆ। ਕਿ ਮੈਚ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬੈਟ-ਬਾਲ ਤੇ ਨਾਲ ਜੋੜਣ ਵਾਲੀ ਇਮੋਜੀ ਸ਼ੇਅਰ ਕਰਦੇ ਹੋਏ ਧੰਨਵਾਦੀ ਲਿਖਿਆ ਹੈ।


ਜ਼ਿਕਰਯੋਗ ਹੈ ਕਿ ਹਰਭਜਨ ਨੇ 25 ਮਾਰਚ 1998 ਨੂੰ ਆਸਟਰੇਲੀਆ ਵਿਰੁੱਧ ਪਹਿਲਾ ਟੈਸਟ ਮੈਚ ਖੇਡਿਆ ਸੀ। ਉਨ੍ਹਾਂ ਨੇ 103 ਮੈਚਾਂ 'ਚ 190 ਪਾਰੀਆਂ 'ਚ ਹਿੱਸਾ ਲਿਆ ਤੇ 417 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਵਨ ਡੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਹਰਭਜਨ ਨੇ 236 ਮੈਚਾਂ 'ਚ 227 ਪਾਰੀਆਂ ਦਾ ਹਿੱਸਾ ਰਹੇ ਤੇ 269 ਵਿਕਟਾਂ ਆਪਣੇ ਨਾਂ ਕੀਤੀਆਂ।

Gurdeep Singh

This news is Content Editor Gurdeep Singh