ਜਦੋਂ ਧੋਨੀ ਨੇ ਛੱਡਿਆ ਸੀ ਅਫਰੀਦੀ ਦਾ ਕੈਚ, ਤਾਂ ਨੇਹਰਾ ਨੇ ਦਿੱਤੀ ਸੀ ਗਾਲ (ਦੇਖੋ ਵੀਡੀਓ)

10/13/2017 5:22:10 PM

ਨਵੀਂ ਦਿੱਲੀ (ਬਿਊਰੋ)— ਆਸ਼ੀਸ਼ ਨੇਹਰਾ ਨਿਊਜ਼ੀਲੈਂਡ ਖਿਲਾਫ 1 ਨਵੰਬਰ ਨੂੰ ਹੋਣ ਵਾਲੇ ਟੀ-20 ਮੈਚ ਦੇ ਬਾਅਦ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗਾ। 1999 ਵਿਚ ਕਰੀਅਰ ਦਾ ਪਹਿਲਾ ਮੈਚ ਖੇਡਣ ਵਾਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇਹਰਾ 17 ਟੈਸਟ, 120 ਵਨਡੇ ਅਤੇ 26 ਟੀ-20 ਮੈਚ ਖੇਡ ਚੁੱਕੇ ਹਨ। ਜੋਸ਼ੀਲੇ ਸੁਭਾਅ ਦੇ ਨੇਹਰਾ ਦੀ 18 ਸਾਲ ਦੇ ਕਰੀਅਰ ਦੌਰਾਨ  ਅਜਿਹੀ ਵੀ ਇਕ ਘਟਨਾ ਸਾਹਮਣੇ ਆਈ, ਜਦੋਂ ਉਹ ਆਪਣੇ ਖੇਡ ਦੀ ਵਜ੍ਹਾ ਨਾਲ ਨਹੀਂ, ਸਗੋਂ ਗ਼ੁੱਸੇ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਆਏ। ਦਰਅਸਲ, ਇਹ ਘਟਨਾ ਉਨ੍ਹਾਂ ਦਿਨਾਂ ਦੀ ਹੈ, ਜਦੋਂ ਮਹਿੰਦਰ ਸਿੰਘ ਧੋਨੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨਹੀਂ ਸਨ। 2005 ਵਿਚ ਪਾਕਿਸਤਾਨ ਦੀ ਟੀਮ ਭਾਰਤ ਵਿਚ 6 ਵਨਡੇ ਮੈਚਾਂ ਦੀ ਸੀਰੀਜ਼ ਖੇਡ ਰਹੀ ਸੀ। ਉਸ ਸੀਰੀਜ਼ ਦਾ ਚੌਥਾ ਵਨਡੇ 12 ਅਪ੍ਰੈਲ ਨੂੰ ਅਹਿਮਦਾਬਾਦ ਵਿਚ ਖੇਡਿਆ ਗਿਆ। ਉਸ ਮੈਚ ਵਿਚ ਆਸ਼ੀਸ਼ ਨੇਹਰਾ ਨੇ ਧੋਨੀ ਨੂੰ ਗਾਲ੍ਹ ਦਿੱਤੀ ਸੀ। ਪਰ, ਗਾਲ੍ਹ ਸੁਣਨ ਦੇ ਬਾਅਦ ਵੀ ਧੋਨੀ ਖਾਮੋਸ਼ ਰਹੇ ਸਨ।

ਹੋਇਆ ਇੰਝ ਸੀ ਕਿ ਭਾਰਤ ਨੇ ਪਹਿਲਾਂ ਖੇਡਦੇ ਹੋਏ 315/6 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਸਚਿਨ ਤੇਂਦੁਲਕਰ ਨੇ 123 ਦੌੜਾਂ ਦੀ ਪਾਰੀ ਖੇਡੀ ਸੀ। ਪਾਕਿਸਤਾਨ ਵਲੋਂ ਸਲਮਾਨ ਬਟ ਅਤੇ ਸ਼ਾਹਿਦ ਅਫਰੀਦੀ ਉਸ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੇ। ਪਰ ਪਾਰੀ ਦੇ ਚੌਥੇ ਓਵਰ ਦੀ ਆਖਰੀ ਗੇਂਦ ਉੱਤੇ ਧੋਨੀ ਨੇ ਅਫਰੀਦੀ ਦਾ ਕੈਚ ਛੱਡ ਦਿੱਤਾ। ਉਹ ਗੇਂਦ ਨੇਹਰਾ ਦੀ ਸੀ। ਉਸ ਸਮੇਂ ਪਾਕਿਸਤਾਨ ਦਾ ਸਕੋਰ 22/0 ਸੀ, ਅਫਰੀਦੀ 10 ਦੌੜਾਂ ਉੱਤੇ ਸਨ। ਕੈਚ ਛੁੱਟਣ ਉੱਤੇ ਨੇਹਰਾ ਨੂੰ ਕਾਫ਼ੀ ਗੁੱਸਾ ਆਇਆ ਅਤੇ ਉਨ੍ਹਾਂ ਨੇ ਧੋਨੀ ਨੂੰ ਗਾਲ੍ਹ ਦੇ ਕੇ ਕੈਚ ਛੱਡਣ ਲਈ ਡਾਂਟਿਆ। ਹਾਲਾਂਕਿ, ਉਸ ਸਮੇਂ ਨੇਹਰਾ ਨੂੰ ਇਹ ਉਮੀਦ ਨਹੀਂ ਰਹੀ ਹੋਵੇਗੀ ਕਿ ਉਹ ਜਿਸਨੂੰ ਗਾਲ੍ਹ ਦੇ ਰਹੇ ਹਨ, ਭਾਰਤੀ ਟੀਮ ਦੇ ਅਗਲੇ ਕੈਪਟਨ ਕੂਲ ਹੋਣਗੇ। ਭਰੋਸਾ ਮੰਨੋ ਧੋਨੀ ਉਸ ਸਮੇਂ ਵੀ ਕੂਲ ਰਹੇ। ਉਨ੍ਹਾਂ ਨੇ ਨੇਹਰਾ ਦਾ ਕੋਈ ਜਵਾਬ ਨਾ ਦੇ ਕੇ ਖਾਮੋਸ਼ ਰਹਿਣਾ ਹੀ ਬਿਹਤਰ ਸਮਝਿਆ ਸੀ। ਤਦ ਉਨ੍ਹਾਂ ਦੀ ਕੂਲ ਛਵੀ ਵਾਲੀ ਝਲਕ ਦੇਖਣ ਨੂੰ ਮਿਲੀ। ਪਰ ਨੇਹਰਾ ਦਾ ਉਹ ਰੌਦਰ ਰੂਪ ਵੀਡੀਓ ਵਿਚ ਕੈਦ ਹੋ ਗਿਆ, ਜੋ ਅੱਜ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।