ਜਦੋਂ ਅਭਿਆਸ ਮੈਚ 'ਚ ਕੁਮੈਂਟਰੀ ਕਰਨ ਆਏ ਅਕਸ਼ੈ ਕੁਮਾਰ, ਕਿਹਾ ਕੁਝ ਅਜਿਹਾ...

05/29/2017 3:32:59 PM

ਲੰਡਨ— ਚੈਂਪੀਅਨਸ ਟਰਾਫੀ ਤੋਂ ਪਹਿਲਾਂ ਖੇਡੇ ਗਏ ਅਭਿਆਸ ਮੈਚ 'ਚ ਟੀਮ ਇੰਡੀਆ ਦਾ ਮੁਕਾਬਲਾ ਨਿਊਜ਼ੀਲੈਂਡ ਦੀ ਟੀਮ ਦੇ ਨਾਲ ਹੋਇਆ। ਇਸ ਮੈਚ 'ਚ ਮੈਦਾਨ 'ਤੇ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਆਪਣਾ ਜਲਵਾ ਦਿਖਾ ਰਹੇ ਸਨ ਤਾਂ ਮੈਦਾਨ ਦੇ ਬਾਹਰ ਬਾਲਵੁੱਡ ਦੇ ਨਾਇਕ ਅਕਸ਼ੈ ਕੁਮਾਰ ਕੁਮੈਂਟਰੀ ਬਾਕਸ 'ਚ ਆਪਣਾ ਦਮ ਦਿਖਾ ਰਹੇ ਸਨ। ਅਕਸ਼ੈ ਕੁਮਾਰ ਨੇ ਆਕਾਸ਼ ਚੋਪੜਾ ਅਤੇ ਰਵੀ ਸ਼ਾਸਤਰੀ ਦੇ ਨਾਲ ਕੁਮੈਂਟਰੀ ਕੀਤੀ।

ਕੁਮੈਂਟਰੀ ਬਾਕਸ 'ਚ ਅਕਸ਼ੈ, ਤਾਂ ਮੈਦਾਨ 'ਤੇ ਸ਼ਮੀ ਦਾ ਕਮਾਲ
ਅਕਸ਼ੈ ਕੁਮਾਰ ਜਦੋਂ ਕੁਮੈਂਟਰੀ ਕਰ ਰਹੇ ਸਨ ਤਾਂ 2 ਸਾਲਾਂ ਬਾਅਦ ਵਨਡੇ ਟੀਮ 'ਚ ਵਾਪਸੀ ਕਰਨ ਵਾਲੇ ਮੁਹੰਮਦ ਸ਼ਮੀ ਨੇ ਨਿਊਜ਼ੀਲੈਂਡ ਨੂੰ ਲਗਾਤਾਰ ਦੋ ਗੇਂਦਾਂ 'ਤੇ ਦੋ ਵੱਡੇ ਝਟਕੇ ਦਿੱਤੇ। ਸ਼ਮੀ ਨੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (08) ਅਤੇ ਨੀਲ ਬਰੂਮ (0) ਦੀਆਂ ਵਿਕਟਾਂ ਲਈਆਂ।

ਅਕਸ਼ੈ ਕੁਮਾਰ ਨੇ ਕੁਮੈਂਟਰੀ 'ਚ ਵੀ ਨਹੀਂ ਛੱਡਿਆ ਪ੍ਰਮੋਸ਼ਨ ਦਾ ਮੌਕਾ
ਕੁਮੈਂਟਰੀ ਕਰਨ ਦੌਰਾਨ ਅਕਸ਼ੈ ਕੁਮਾਰ ਨੇ ਆਉਣ ਵਾਲੀ ਫਿਲਮ 'ਟਾਇਲਟ' ਦੇ ਪ੍ਰਮੋਸ਼ਨ ਦਾ ਮੌਕਾ ਵੀ ਨਹੀਂ ਛੱਡਿਆ। ਦਰਅਸਲ ਲਗਾਤਾਰ ਦੋ ਗੇਂਦਾਂ 'ਤੇ 2 ਵਿਕਟ ਲੈਣ ਦੇ ਬਾਅਦ ਮੁਹੰਮਦ ਸ਼ਮੀ ਦਾ ਓਵਰ ਖਤਮ ਹੋ ਗਿਆ ਸੀ। ਇਸ ਤੋਂ ਤੁਰੰਤ ਬਾਅਦ ਹੀ ਸ਼ਮੀ ਮੈਦਾਨ ਨੂੰ ਛੱਡ ਕੇ ਡਰੈਸਿੰਗ ਰੂਮ ਵੱਲ ਜਾ ਰਹੇ ਸਨ। ਉਸੇ ਸਮੇਂ ਆਕਾਸ਼ ਚੋਪੜਾ ਨੇ ਕਿਹਾ ਕਿ ਸ਼ਮੀ ਮੈਦਾਨ ਤੋਂ ਬਾਹਰ ਜਾ ਰਹੇ ਹਨ ਤਾਂ ਅਕਸ਼ੈ ਕੁਮਾਰ ਨੇ ਤੁਰੰਤ ਹੀ ਰਵੀ ਸ਼ਾਸਤਰੀ ਅਤੇ ਆਕਾਸ਼ ਚੋਪੜਾ ਨੂੰ ਜਵਾਬ ਦਿੱਤਾ ਕਿ ਉਹ 'ਟਾਇਲਟ' ਜਾ ਰਹੇ ਹੋਣਗੇ। ਇਸ ਨੂੰ ਜਵਾਬ ਦੇ ਨਾਲ-ਨਾਲ ਉਨ੍ਹਾਂ ਦੀ ਫਿਲਮ ਦੇ ਪ੍ਰਮੋਸ਼ਨ ਦੇ ਨਜ਼ਰੀਏ ਤੋਂ ਵੀ ਦੇਖਿਆ ਜਾ ਸਕਦਾ ਹੈ।