ਮਾਰਚ ''ਚ ਪਾਕਿ ਦਾ ਦੌਰਾ ਕਰੇਗਾ ਵੈਸਟਇੰਡੀਜ਼

11/12/2017 2:09:34 AM

ਲਾਹੌਰ— ਵੈਸਟਇੰਡੀਜ਼ ਦੀ ਮਜ਼ਬੂਤ ਟੀਮ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਅਗਲੇ ਸਾਲ ਮਾਰਚ ਵਿਚ ਪਾਕਿਸਤਾਨ ਦਾ ਦੌਰਾ ਕਰੇਗੀ। ਇਹ ਦੌਰਾ ਇਸ ਨਵੰਬਰ ਵਿਚ ਹੋਣ ਸੀ ਪਰ ਕਈ ਕਾਰਨਾਂ ਤੋਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਕ੍ਰਿਕਟ ਵੈਸਟਇੰਡੀਜ਼ ਨੇ ਅਗਲੇ ਸਾਲ ਪਾਕਿਸਤਾਨ ਦਾ ਦੌਰਾ ਕਰਨ ਦਾ ਵਾਅਦਾ ਕੀਤਾ ਹੈ।