ਵੈਸਟਇੰਡੀਜ਼ ਦਾ ਟੁੱਟਿਆ ਸੁਪਨਾ, ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਣ ਵਾਲੀ ਬਣੀ ਤੀਜੀ ਟੀਮ

06/28/2019 10:59:59 AM

ਸਪੋਰਟਸ ਡੈਸਕ— ਖਤਰਨਾਕ ਟੀਮ ਜਾਂ ਇੰਝ ਕਹੀਏ ਕਿ ਕਦੇ ਵੀ ਕੁਝ ਵੀ ਕਰਨ ਵਾਲੀ ਟੀਮ ਦੀ ਹੈਸਿਅਤ ਨਾਲ ਇੰਗਲੈਂਡ ਪੁੱਜਣ ਵਾਲੀ ਵੈਸਟਇੰਡੀਜ਼ ਆਈ. ਸੀ. ਸੀ. ਵਰਲਡ ਕੱਪ-2019 ਦੇ ਸੈਮੀਫਾਈਨਲ ਦੀ ਦੋੜ ਤੋਂ ਬਾਹਰ ਹੋਣ ਵਾਲੀ ਤੀਜੀ ਟੀਮ ਬਣ ਗਈ ਹੈ। ਉਸ ਨੂੰ ਵੀਰਵਾਰ ਨੂੰ ਮੈਨਚੇਸਟਰ ਦੇ ਓਲਡ ਟਰਫਰਡ ਮੈਦਾਨ 'ਤੇ ਖੇਡੇ ਗਏ ਮੈਚ 'ਚ ਭਾਰਤ ਨੇ 125 ਦੌੜਾਂ ਨਾਲ ਕਰਾਰੀ ਹਾਰ ਦਿੱਤੀ ।ਇਸ ਹਾਰ ਤੋਂ ਬਾਅਦ ਵੈਸਟਇੰਡੀਜ਼ 10 ਟੀਮਾਂ ਦੀ ਪੁਵਾਇੰਟ ਟੇਬਲ 'ਚ ਅੱਠਵੇਂ ਸਥਾਨ 'ਤੇ ਹੈ। ਉਸ ਦੇ ਸੱਤ ਮੈਚਾਂ ਚੋਂ ਪੰਜ ਹਾਰ ਤੇ ਇਕ ਜਿਤ ਦੇ ਨਾਲ ਤਿੰਨ ਅੰਕ ਹਨ ਜਦ ਕਿ ਉਸ ਦਾ ਇਕ ਮੈਚ ਮੀਂਹ ਦੇ ਕਾਰਨ ਨਹੀਂ ਹੋ ਸੱਕਿਆ ਸੀ। ਵਿੰਡੀਜ਼ ਦੇ ਹੁਣ ਦੋ ਮੈਚ ਬਾਕੀ ਹਨ। ਉਸ ਨੂੰ ਇਕ ਜੁਲਾਈ ਨੂੰ ਸ਼੍ਰੀਲੰਕਾ ਤੇ ਫਿਰ ਚਾਰ ਜੁਲਾਈ ਨੂੰ ਅਫਗਾਨਿਸਤਾਨ ਨਾਲ ਖੇਡਣਾ ਹੈ। ਇਨ੍ਹਾਂ ਦੋਨਾਂ ਮੈਚਾਂ ਨੂੰ ਜੇਕਰ ਉਹ ਜਿੱਤ ਵੀ ਲੈਂਦੀ ਹੈ ਤਾਂ ਉਸ ਦੇ ਸੱਤ ਅੰਕ ਹੋਣਗੇ, ਪਰ ਫਿਰ ਵੀ ਉਹ ਸੈਮੀਫਾਈਨਲ 'ਚ ਨਹੀਂ ਪਹੁੰਚ ਸਕੇਗੀ।
ਕੁੱਝ ਇਹੀ ਹਾਲ ਚੋਕਰਸ ਨਾਂ ਨਾਲ ਮਸ਼ਹੂਰ ਦੱਖਣੀ ਅਫਰੀਕਾ ਦਾ ਹੈ। ਉਹ ਵਿੰਡੀਜ਼ ਤੋਂ ਪਹਿਲਾਂ ਹੀ ਆਖਰੀ-4 ਦੀ ਰੇਸ ਵਲੋਂ ਬਾਹਰ ਹਨ। ਦੱਖਣੀ ਅਫਰੀਕਾ ਦੇ ਵੀ ਸੱਤ ਮੈਚਾਂ 'ਚੋ ਤਿੰਨ ਅੰਕ ਹਨ। ਦੋਨਾਂ ਟੀਮਾਂ ਦੀ ਸਿਰਫ ਨੈੱਟ ਰਨ ਰੇਟ 'ਚ -0.004 ਅੰਕਾਂ ਦਾ ਅੰਤਰ ਹੈ। ਦੱਖਣੀ ਅਫਰੀਕਾ ਨੌਵੇਂ ਸਥਾਨ 'ਤੇ ਹੈ। ਉਥੇ ਹੀ ਸੈਮੀਫਾਈਨਲ ਦੀ ਦੋੜ 'ਚੋਂ ਸਭ ਤੋਂ ਪਹਿਲਾਂ ਬਾਹਰ ਹੋਣ ਵਾਲੀ ਟੀਮ ਅਫਗਾਨਿਸਤਾਨ ਹੈ। ਉਸ ਨੇ ਅਜੇ ਤੱਕ ਜਿੱਤ ਦਾ ਖਾਤਾ ਵੀ ਨਹੀਂ ਖੋਲਿਆ ਹੈ। ਅਫਗਾਨਿਸਤਾਨ ਵੀ ਛੁਪੇ ਰੁਸਤਮ ਦਾ ਤਮਗਾ ਲੈ ਕੇ ਇੰਗਲੈਂਡ ਪਹੁੰਚੀ ਸੀ, ਪਰ ਅਜੇ ਤੱਕ ਖੇਡੇ ਸੱਤ ਮੈਚਾਂ 'ਚੋਂ ਸੱਤ ਹੀ ਹਾਰਾਂ ਮਿਲੀਆਂ ਹਨ।