ਭਾਰਤ ਤੋਂ ਬਾਅਦ ਵੈਸਟਇੰਡੀਜ਼ ਨੇ ਵੀ ਰੱਦ ਕੀਤੇ ਘਰੇਲੂ ਕ੍ਰਿਕਟ ਟੂਰਨਾਮੈਂਟ

03/16/2020 10:57:01 AM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੁਨੀਆ ਭਰ ਵਿੱਚ ਆਪਣਾ ਖਤਰਨਾਕ ਅਸਰ ਦਿਖਾ ਰਿਹਾ ਹੈ। ਇਸ ਨੇ ਖੇਡ ਜਗਤ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਸ ਵਾਇਰਸ ਕਾਰਨ ਕ੍ਰਿਕਟ ਸੀਰੀਜ਼ ਅਤੇ ਟੂਰਨਾਮੈਂਟ ਲਗਾਤਾਰ ਰੱਦ ਕੀਤੇ ਜਾ ਰਹੇ ਹਨ। ਭਾਰਤ-ਦੱਖਣੀ ਅਫਰੀਕਾ ਅਤੇ ਫਿਰ ਆਸਟਰੇਲੀਆ-ਨਿਊਜ਼ੀਲੈਂਡ ਵਿਚਾਲੇ ਪਹਿਲੀ ਵਨਡੇ ਸੀਰੀਜ਼ ਕੋਰੋਨਾ ਕਾਰਨ ਮੁਲਤਵੀ ਕਰਨੀ ਪਈ। ਦੋਵਾਂ ਦੀ ਸੀਰੀਜ਼ 'ਚ ਇਕ-ਇਕ ਮੈਚ ਸੀ। ਹੁਣ ਇਸ ਸੂਚੀ ਵਿਚ ਨਵਾਂ ਨਾਂ ਵੈਸਟਇੰਡੀਜ਼ ਕ੍ਰਿਕਟ ਨਾਲ ਜੁੜਿਆ ਹੈ। ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ 16 ਮਾਰਚ ਤੋਂ ਅਗਲੇ 30 ਦਿਨਾਂ ਤੱਕ ਸਾਰੇ ਟੂਰਨਾਮੈਂਟ ਅਤੇ ਆਹਮੋ-ਸਾਹਮਣੇ ਹੋਣ ਵਾਲੀਆਂ ਸਮੂਹ ਬੈਠਕਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਕ੍ਰਿਕਟ ਵੈਸਟਇੰਡੀਜ਼ ਦੇ ਮੈਡੀਕਲ ਅਫਸਰ ਇਜ਼ਰਾਈਲ ਦਵਲਾਤ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਸਾਡੇ ਖਿਡਾਰੀਆਂ, ਅਧਿਕਾਰੀਆਂ ਅਤੇ ਸਟਾਫ ਦੀ ਸੁਰੱਖਿਆ ਅਤੇ ਸਿਹਤ ਕ੍ਰਿਕਟ ਵੈਸਟਇੰਡੀਜ਼ ਲਈ ਸਭ ਤੋਂ ਜ਼ਰੂਰੀ ਹੈ। ਅਸੀਂ ਬੋਰਡ ਆਫ਼ ਡਾਇਰੈਕਟਰ ਨੂੰ ਸੁਝਾਅ ਦਿੱਤਾ ਹੈ ਕਿ ਉਹ ਵਾਇਰਸਾਂ ਦੇ ਜੋਖਮ ਨੂੰ ਘਟਾਉਣ ਲਈ ਕਿਰਿਆਸ਼ੀਲ ਨੀਤੀਗਤ ਕਦਮ ਚੁੱਕਣ। ਇਸ ਫੈਸਲੇ ਤੋਂ ਬਾਅਦ ਪ੍ਰਭਾਵਿਤ ਹੋਣ ਵਾਲੇ ਟੂਰਨਾਮੈਂਟਾਂ ਵਿੱਚ ਖੇਤਰੀ ਅੰਡਰ-15 ਲੜਕੇ ਚੈਂਪੀਅਨਸ਼ਿਪ ਦੇ ਆਖ਼ਰੀ ਦੋ ਰਾਊਂਡ, 26 ਮਾਰਚ ਤੋਂ ਸ਼ੁਰੂ ਹੋਣ ਵਾਲੀਆਂ ਖੇਤਰੀ ਅੰਡਰ -19 ਲੜਕੀਆਂ ਚੈਂਪੀਅਨਸ਼ਿਪ ਅਤੇ ਵੈਸਟਇੰਡੀਜ਼ ਚੈਂਪੀਅਨਸ਼ਿਪ ਹਨ।


Tarsem Singh

Content Editor

Related News