ਭਾਰਤ ਖਿਲਾਫ ਟੈਸਟ ਸੀਰੀਜ਼ ਲਈ ਵਿੰਡੀਜ਼ ਟੀਮ ਦਾ ਐਲਾਨ, ਪਹਿਲੀ ਵਾਰ ਇਹ ਖਿਡਾਰੀ ਟੀਮ ਸ਼ਾਮਲ

08/10/2019 11:29:30 AM

ਸਪੋਰਟਸ ਡੈਸਕ— ਭਾਰਤ ਖਿਲਾਫ ਟੈਸਟ ਸੀਰੀਜ਼ ਲਈ ਵੈਸਟਇੰਡੀਜ਼ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ 'ਚ ਕਪਤਾਨ ਜੇਸਨ ਹੋਲਡਰ ਦੀ ਵਾਪਸੀ ਹੋਈ ਹੈ, ਜੋ ਸੱਟ ਲਗਣ ਕਾਰਨ ਇੰਗਲੈਂਡ ਖਿਲਾਫ ਆਖਰੀ ਟੈਸਟ ਮੈਚ ਨਹੀਂ ਖੇਡ ਸਕੇ ਸਨ। ਵੈਸਟਇੰਡੀਜ਼-ਏ ਟੀਮ ਲਈ ਕਪਤਾਨੀ ਕਰਨ ਵਾਲੇ ਸ਼ਮਰਾਹ ਬਰੂਕਸ ਨੂੰ ਪਹਿਲੀ ਵਾਰ ਟੈਸਟ ਟੀਮ 'ਚ ਮੌਕਾ ਮਿਲਿਆ ਹੈ। ਦੱਸ ਦੇਈਏ ਕਿ ਦੋ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ 22 ਅਗਸਤ ਤੋਂ ਐਂਟੀਗਾ 'ਚ ਹੋਵੇਗੀ।

13 ਮੈਂਮਬਰੀ ਟੀਮ 'ਚ ਟੀ-20 ਦੇ ਕਪਤਾਨ ਤੇ ਆਲਰਾਊਂਡਰ ਕਰੇਗ ਬਰੈਥਵੇਟ ਵੀ ਸ਼ਾਮਲ ਹਨ। ਸੀਨੀਅਰ ਖਿਡਾਰੀ ਡੈਰੇਨ ਬਰਾਵੋ ਨੂੰ ਵੀ ਮੌਕਾ ਮਿਲਿਆ ਹੈ। ਟੀਮ 'ਚ ਬੱਲੇਬਾਜ਼ ਏਵਿਨ ਲੁਈਸ, ਤੇਜ਼ ਗੇਂਦਬਾਜ਼ ਸ਼ੇਲਡਨ ਕਾਟਰੇਲ ਤੇ ਆਸ਼ਾਨੇ ਥਾਮਸ ਦਾ ਨਾਮ ਸ਼ਾਮਲ ਨਹੀਂ ਹੈ, ਜੋ ਵਨ-ਡੇ ਤੇ ਟੀ-20 ਟੀਮ ਦਾ ਹਿੱਸਾ ਸਨ। ਭਾਰਤ ਦੇ ਖਿਲਾਫ ਇਸ ਇਸ ਟੈਸਟ ਸੀਰੀਜ਼ ਲਈ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਹੈਰਾਨੀ ਭਰਿਆ ਫੈਸਲਾ ਲੈਂਦੇ ਹੋਏ ਇਕ 26 ਸਾਲ ਦੇ ਅਨਕੇਪਟ ਖਿਡਾਰੀ ਨੂੰ ਮੌਕਾ ਦੇ ਦਿੱਤਾ ਹੈ। 2 ਮੈਚਾਂ ਦੀ ਇਸ ਟੈਸਟ ਸੀਰੀਜ਼ 'ਚ ਐਂਟਿਗੁਆ ਦੇ ਆਫ ਸਪਿਨ ਗੇਂਦਬਾਜ਼ ਰੇਹਕਿਮ ਕਾਰਨਵਾਲ ਨੂੰ ਟੀਮ 'ਚ ਇਕ ਸਰਪ੍ਰਾਇਜ਼ ਕਾਲ ਮਿਲੀ ਹੈ। ਰੇਹਕਿਮ ਕਾਰਨਵਾਲ ਨੇ ਪਿਛਲੇ ਕੁਝ ਸਮੇਂ ਤੋਂ ਫਸਟ ਕ੍ਰਿਕਟ ਸ਼੍ਰੇਣੀ 'ਚ ਆਪਣੇ ਪ੍ਰਦਰਸ਼ਨ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ। ਰੇਹਕਿਮ ਕਾਰਨਵਾਲ ਨੇ ਹੁਣ ਤੱਕ 55 ਫਸਟ ਕਲਾਸ ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ 260 ਵਿਕਟਾਂ ਹਾਸਲ ਕਰਨ ਦੇ ਨਾਲ ਹੀ ਲਾਭਦਾਇਕ ਬੱਲੇਬਾਜ਼ੀ ਵੀ ਕੀਤੀ ਹੈ ਜਿਸ 'ਚ ਉਨ੍ਹਾਂ ਨੇ 1588 ਦੌੜਾਂ ਵੀ ਬਣਾਈਆਂ ਹਨ। ਕਾਰਨਵਾਲ ਨੇ ਹਾਲ ਹੀ 'ਚ ਭਾਰਤ ਏ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।


ਅਜਿਹੀ ਹੈ ਵਿੰਡੀਜ਼ ਟੀਮ 
ਜੇਸਨ ਹੋਲਡਰ (ਕਪਤਾਨ), ਕਰੇਗ ਬਰੈਥਵੇਟ, ਡੈਰੇਨ ਬਰਾਵੋ, ਸ਼ਮਰਾਹ ਬਰੂਕਸ, ਜਾਨ ਕੈਂਪਬੇਲ, ਰੋਸਟਨ ਚੇਜ, ਰਾਹਕੀਮ ਕਾਰਨਵਾਲ, ਸ਼ੇਨ ਡਾਉਰਿਚ, ਸ਼ੇਨਨ ਗੈਬਰੀਅਲ, ਸ਼ਿਮਰਾਨ ਹੇਟਮਾਇਰ, ਸ਼ਾਈ ਹੋਪ,  ਕੀਮੋ ਪਾਲ, ਕੇਮਰ ਰੋਚ।