ਭਾਰਤ ਖਿਲਾਫ ਵੈਸਟਇੰਡੀਜ਼ ਦੀ ਵਨ-ਡੇ ਟੀਮ ਦਾ ਐਲਾਨ, ਗੇਲ ਨੂੰ ਮਿਲਿਆ ਮੌਕਾ

07/27/2019 2:13:06 PM

ਸਪੋਰਟਸ ਡੈਸਕ— ਭਾਰਤੀ ਟੀਮ ਅਗਲੇ ਮਹੀਨੇ ਵੈਸਟਇੰਡੀਜ਼ ਦੇ ਦੌਰੇ 'ਤੇ ਜਾ ਰਹੀ ਹੈ। ਦੋਨਾਂ ਟੀਮਾਂ ਦੇ 'ਚ ਤਿੰਨ ਟੀ-20, ਤਿੰਨ ਵਨ-ਡੇ ਤੇ ਦੋ ਟੈਸਟ ਮੈਚ ਖੇਡੇ ਜਾਣਗੇ। ਇਸ ਦੀ ਸ਼ੁਰੂਆਤ 3 ਅਗਸਤ ਤੋਂ ਹੋ ਰਹੀ ਹੈ। ਪਿਛਲੇ ਹਫਤੇ ਹੀ ਭਾਰਤੀ ਟੀਮ ਦਾ ਐਲਾਨ ਕਰ ਦਿੱਤੀ ਗਈ ਸੀ। ਵੈਸਟਇੰਡੀਜ਼ ਨੇ ਵੀ ਆਪਣੇ ਟੀ-20 ਮੈਚਾਂ ਲਈ ਟੀਮ ਦਾ ਐਲਾਨ ਕਰ ਦਿੱਤੀ ਸੀ। ਹੁਣ ਵਨ-ਡੇ ਲਈ ਉਨ੍ਹਾਂ ਦੀ ਵਨ-ਡੇ ਟੀਮ ਵੀ ਐਲਾਨ ਹੋ ਗਿਆ ਹੈ। 

ਤਿੰਨ ਖਿਡਾਰੀਆਂ ਦੀ ਵਾਪਸੀ
ਸਲਾਮੀ ਬੱਲੇਬਾਜ਼ ਜਾਨ ਕੈਪਬੇਲ, ਮੱਧਕ੍ਰਮ ਦੇ ਬੱਲੇਬਾਜ਼ ਰੋਸਟਨ ਚੇਸ ਤੇ ਆਲਰਾਊਂਡਰ ਕੀਮੋ ਪਾਲ ਦੀ ਵਿੰਡੀਜ਼ ਵਨ-ਡੇ ਟੀਮ 'ਚ ਵਾਪਸੀ ਹੋਈ ਹੈ। ਇਹ ਤਿੰਨਾਂ ਖਿਡਾਰੀ ਭਾਰਤ ਏ  ਦੇ ਖਿਲਾਫ ਹੋਏ ਵਨ-ਡੇ ਸੀਰੀਜ਼ 'ਚ ਵਿੰਡੀਜ਼-ਏ ਟੀਮ ਦਾ ਹਿੱਸਾ ਸਨ। 

ਕ੍ਰਿਸ ਗੇਲ ਟੀਮ 'ਚ ਸ਼ਾਮਲ
ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਵਰਲਡ ਕੱਪ ਦੇ ਦੌਰਾਨ ਐਲਾਨ ਕੀਤੀ ਸੀ ਕਿ ਉਹ ਵਨ-ਡੇ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਉਨ੍ਹਾਂ ਨੂੰ ਟੀਮ 'ਚ ਜਗ੍ਹਾ ਮਿਲੀ ਹੈ।  ਗੇਲ ਦੇ ਬਾਰੇ 'ਚ ਟੀਮ ਦੇ ਕੋਚ ਫਲਾਇਡ ਰੀਫਰ ਨੇ ਕਿਹਾ ਕ੍ਰਿਸ ਇਕ ਬਹੁਤ ਹੀ ਕਿਮਤੀ ਖਿਡਾਰੀ ਹੈ ਤੇ ਉਹ ਬਹੁਤ ਅਨੁਭਵ ਲਿਆਉਂਦੇ ਹਨ। ਉਨ੍ਹਾਂ ਦੇ ਕੋਲ ਕਾਫ਼ੀ ਸਾਰਾ ਗਿਆਨ ਹੈ। ਉਹ ਕਿਸੇ ਵੀ ਡ੍ਰੈਸਿੰਗ ਰੂਮ 'ਚ ਬਹੁਤ ਕੁਝ ਲਿਆਉਂਦੇ ਹਨ ਤੇ ਉਸ ਨੂੰ ਟੀਮ 'ਚ ਸ਼ਾਮਲ ਕਰਨਾ ਬਹੁਤ ਚੰਗਾ ਹੈ। 14 ਮੈਂਬਰੀ ਟੀਮ 'ਚ ਵਰਲਡ ਕੱਪ 'ਚ ਹਿੱਸਾ ਰਹੇ ਆਂਦਰੇ ਰਸੇਲ, ਡੈਰੇਨ ਬਰਾਵੋ, ਸੁਨੀਲ ਐੱਮਬਰਿਸ, ਏਸ਼ਲੇ ਨਰਸ ਤੇ ਸ਼ੈਨਨ ਗਬਰਿਅਲ ਨੂੰ ਬਾਹਰ ਕਰ ਦਿੱਤਾ ਗਿਆ ਹੈ। 

8 ਅਗਸਤ ਤੋਂ ਸ਼ੁਰੂ ਵਨ-ਡੇ ਮੈਚ
ਵਨ-ਡੇ ਸੀਰੀਜ਼ ਦੀ ਸ਼ੁਰੂਆਤ 8 ਅਗਸਤ ਨੂੰ ਹੋਣ ਵਾਲੀ ਹੈ। ਪਹਿਲਾ ਮੈਚ ਗੁਯਾਨਾ 'ਚ ਖੇਡਿਆ ਜਾਵੇਗਾ। ਸੀਰੀਜ਼ ਦਾ ਦੂਜਾ ਮੈਚ 11 ਅਗਸਤ ਨੂੰ ਪੋਰਟ ਆਫ ਸਪੇਨ 'ਚ ਹੋਵੇਗਾ । ਆਖਰੀ ਮੁਕਾਬਲਾ ਵੀ ਇਸ ਮੈਦਾਨ 'ਤੇ 14 ਅਗਸਤ ਨੂੰ ਖੇਡਿਆ ਜਾਵੇਗਾ। ਵੈਸਟਇੰਡੀਜ਼ ਟੀਮ : 
ਜੇਸਨ ਹੋਲਡਰ (ਕਪਤਾਨ ), ਜਾਨ ਕੈਂਪਬੇਲ, ਏਵਿਨ ਲੁਈਸ, ਸ਼ਿਮਰੋਨ ਹੇਟਮਾਇਰ, ਨਿਕੋਲਸ ਪੂਰਨ, ਰੋਸਟਨ ਚੇਸ, ਫੇਬੀਅਨ ਏਲਨ, ਕਾਰਲੋਸ ਬਰੈਥਵੇਟ, ਕੀਮੋ ਪਾਲ, ਕ੍ਰਿਸ ਗੇਲ, ਸ਼ੇਲਡਨ ਕਾਟਰੇਲ, ਓਸ਼ਿਅਨ ਥਾਮਸ, ਸ਼ਾਈ ਹੋਪ (ਵਿਕਟਕੀਪਰ),ਕੇਮਰ ਰੋਚ।