ਵੈਸਟਇੰਡੀਜ਼ ਦੇ ਇਹ 5 ਧਾਕੜ ਖਿਡਾਰੀ ਟੀ-20 ''ਚ ਭਾਰਤ ਲਈ ਬਣ ਸਕਦੇ ਨੇ ਖਤਰਾ

07/07/2017 8:58:00 PM

ਨਵੀਂ ਦਿੱਲੀ— ਭਾਰਤੀ ਟੀਮ ਨੇ ਵੀਰਵਾਰ ਨੂੰ ਵੈਸਟਇੰਡੀਜ਼ ਖਿਲਾਫ ਹੋਏ ਮੈਚ ਨੂੰ ਜਿੱਤ ਕੇ ਵਨਡੇ ਸੀਰੀਜ਼ 3-1 ਨਾਲ ਆਪਣੇ ਨਾਂ ਕਰ ਲਈ ਹੈ। ਵਿਰਾਟ ਦੇ ਸੈਂਕੜੇ ਨਾਲ ਵੀ ਟੀਮ ਦਾ ਹੌਸਲਾ ਵੱਧ ਗਿਆ ਹੈ। ਇਹ ਕਹਿਣਾ ਮੁਸ਼ਕਿਲ ਹੋਵੇਗਾ ਕਿ ਕੀ ਭਾਰਤ ਵਿੰਡੀਜ਼ ਨੂੰ ਹੁਣ ਟੀ-20 ਮੈਚ 'ਚ ਹਰਾ ਸਕੇਗਾ ਜਾਂ ਨਹੀਂ? ਇਸ ਦੀ ਵਜ੍ਹਾ ਹੈ ਵਿੰਡੀਜ਼ 'ਚ ਉਨ੍ਹਾਂ 5 ਖਿਡਾਰੀ ਦਾ ਸ਼ਾਮਲ ਹੋਣਾ ਜੋ ਵਨਡੇ ਮੈਚਾਂ 'ਚੋਂ ਗਾਇਬ ਸੀ ਪਰ ਇਕਲੌਤੇ ਟੀ-20 ਮੈਚ 'ਚ ਇਹ ਖਿਡਾਰੀ ਭਾਰਤ ਲਈ ਖਤਰੇ ਦੀ ਘੰਟੀ ਵਜਾ ਸਕਦੇ ਹਨ। ਇਹ ਹਨ ਉਹ 5 ਖਿਡਾਰੀ ਜੋ ਟੀ-20 'ਚ ਭਾਰਤ ਲਈ ਮੁਸ਼ਕਿਲ ਪੈਦਾ ਕਰ ਸਕਦੇ ਹਨ।
ਕ੍ਰਿਸ ਗੇਲ 
ਕ੍ਰਿਸ ਗੇਲ ਵਿਸ਼ਵ ਕ੍ਰਿਕਟ 'ਚ ਸਭ ਤੋਂ ਵੱਡੇ ਧਾਕੜ ਟੀ-20 ਬੱਲੇਬਾਜ਼ਾਂ 'ਚੋਂ ਇਕ ਹੈ। ਪੂਰੇ ਇਕ ਸਾਲ 2 ਮਹੀਨੇ ਬਾਅਦ ਉਸ ਦੀ ਵਿੰਡੀਜ਼ ਟੀ-20 ਟੀਮ 'ਚ ਵਾਪਸੀ ਹੋਈ ਹੈ। ਇਹ ਬੱਲੇਬਾਜ਼ ਇੱਕਲਾ ਹੀ ਮੈਚ ਜਿਤਾਉਣ ਦਾ ਦਮ ਰੱਖਦਾ ਹੈ। ਇਹ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ 10,137 ਦੌੜਾਂ ਬਣਾਉਣ ਵਾਲਾ ਅਤੇ ਸਭ ਤੋਂ ਜ਼ਿਆਦਾ ਮੈਨ ਆਫ ਦਿ ਮੈਚ ਦਾ ਖਿਤਾਬ ਜਿੱਤਣ ਵਾਲਾ ਖਿਡਾਰੀ ਹੈ। 

ਕੀਰੋਨ ਪੋਲਾਰਡ 
ਕੀਰੋਨ ਪੋਲਾਰਡ ਵਿੰਡੀਜ਼ ਦਾ ਇਕ ਧਾਕੜ ਬੱਲੇਬਾਜ਼ ਹੈ। ਉਸ ਨੇ ਪਿਛਲੇ 11 ਸਾਲਾ 'ਚ 375 ਟੀ-20 ਮੈਚਾਂ 'ਚ 7308 ਦੌੜਾਂ ਬਣਾਈਆਂ ਹਨ ਅਤੇ 233 ਵਿਕਟਾਂ ਵੀ ਹਾਸਲ ਕੀਤੀਆਂ ਹਨ। ਉਹ ਅੰਤਰਾਸ਼ਟਰੀ ਟੀ-20 ਕ੍ਰਿਕਟ ਦੇ 54 ਮੈਚਾਂ 'ਚ 762 ਦੌੜਾਂ ਬਣਾ ਚੁੱਕਿਆ ਹੈ ਅਤੇ 23 ਵਿਕਟਾਂ ਵੀ ਆਪਣੇ ਨਾਂ ਦਰਜ ਕਰ ਚੁਕਿਆ ਹੈ।

ਕਾਰਲੋਸ ਬ੍ਰੇਥਵੇਟ
ਭਾਰਤ ਦੇ ਨਾਲ ਟੀ-20 ਮੈਚ 'ਚ ਵਿੰਡੀਜ਼ ਟੀ-20 ਟੀਮ ਦੇ ਕਪਤਾਨ ਇਸ ਵਾਰ ਕਾਰਲੋਸ ਬ੍ਰੇਥਵੇਟ ਹੋਣਗੇ। ਇੰਗਲੈਂਡ ਖਿਲਾਫ ਪਿਛਲੇ ਟੀ-20 ਵਿਸ਼ਵ ਕੱਪ ਫਾਈਨਲ ਦੇ ਆਖਰੀ ਓਵਰ 'ਚ ਵੈਸਟਇੰਡੀਜ਼ ਨੂੰ 19 ਦੌੜਾਂ ਦੀ ਲੋੜ ਸੀ। ਉਹ ਬ੍ਰੇਥਵੇਟ ਹੀ ਸੀ, ਜਿਸ ਨੇ ਉਸ ਓਵਰ 'ਚ ਲਗਾਤਾਰ 4 ਛੱਕੇ ਲਾ ਕੇ ਟੀਮ ਨੂੰ ਹਾਰਿਆ ਹੋਇਆ ਮੈਚ ਜਿੱਤਾ ਦਿੱਤਾ। ਉਹ ਇਕ ਆਲਰਾਊੂਂਡਰ ਹੈ ਅਤੇ ਉਸ ਨੂੰ 20 ਅੰਤਰਾਸ਼ਟਰੀ ਟੀ-20 ਮੈਚਾਂ ਦਾ ਅਨੁਭਵ ਹੈ।


ਸੁਨੀਲ ਨਰੇਨ
ਸਪਿਨਰ ਗੇਂਦਬਾਜ਼ ਸੁਨੀਲ ਨਰੇਨ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟ ਹਾਸਲ ਕਰਨ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਹੈ। ਆਈ. ਪੀ. ਐਲ. 2017 (15ਗੇਂਦਾਂ 'ਚ) ਸਭ ਤੋਂ ਤੇਜ਼ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਇਸ ਦੇ ਨਾਂ ਹੈ। ਵੈਸਟਇੰਡੀਜ਼ ਨੂੰ ਮਿਲਾ ਕੇ ਉਹ ਹੁਣ ਤੱਕ ਦੁਨੀਆ ਭਰ 'ਚ ਕੁੱਲ 10 ਟੀਮਾਂ ਲਈ ਇਸ ਫਾਰਮੇਟ 'ਚ ਖੇਡ ਚੁੱਕਿਆ ਹੈ। ਉਸ ਦੇ ਨਾਂ 235 ਮੈਚਾਂ 'ਚ 282 ਵਿਕਟਾਂ ਦਰਜ ਹਨ ਅਤੇ ਅੰਤਰਾਸ਼ਟਰੀ ਟੀ-20 ਕ੍ਰਿਕਟ 'ਚ ਉਸ ਦੇ ਨਾਂ 46 ਮੈਚਾਂ 'ਚ 48 ਵਿਕਟਾਂ ਦਰਜ ਹਨ।


ਮਾਲਰਨ ਸੈਮੁਅਲਸ
ਮਾਲਰਨ ਸੈਮੁਅਲਸ ਵੈਸਟਇੰਡੀਜ਼ ਦੇ ਸਭ ਤੋਂ ਅਨੁਭਵੀ ਖਿਡਾਰੀਆਂ 'ਚੋਂ ਇਕ ਹੈ, ਉਹ ਆਪਣੀ ਟੀਮ ਦਾ ਇਕ ਮਹਾਨ ਆਲਰਾਊਂਡਰ ਹੈ। ਉਹ ਹੁਣ ਤੱਕ 58 ਅੰਤਰਾਸ਼ਟਰੀ ਟੀ-20 ਮੈਚ ਖੇਡ ਚੁੱਕਿਆ ਹੈ। ਸਾਰੇ ਪੱਧਰ 'ਤੇ  ਖੇਡਦੇ ਹੋਏ ਉਹ ਕੁੱਲ 157 ਟੀ-20 ਮੈਚਾਂ 'ਚ 3932 ਦੌੜਾਂ ਬਣਾਂ ਚੁਕਿਆ ਹੈ ਅਤੇ 68 ਵਿਕਟਾਂ ਹਾਸਲ ਕਰ ਚੁੱਕਿਆ ਹੈ।