ਟਾਟਾ ਓਪਨ ਖਿਤਾਬ ਲਈ ਭਿੜਨਗੇ ਵੇਸਲੀ-ਜੇਰਾਸਿਮੋਵ

02/09/2020 4:14:29 PM

ਪੁਣੇ : ਦੱਖਣੀ ਏਸ਼ੀਆ ਦੇ ਇਕਲੌਤੇ ਏ. ਟੀ. ਪੀ. ਟੂਰ ਈਵੈਂਟ ਟਾਟਾ ਓਪਨ ਮਹਾਰਾਸ਼ਟਰ ਦੇ ਤੀਜੇ ਸੈਸ਼ਨ ਦਾ ਪੁਰਸ਼ ਸਿੰਗਲਜ਼ ਫਾਈਨਲ ਚੈਕ ਗਣਰਾਜ ਦੇ ਜੀਰੀ ਵੇਸਲੀ ਅਤੇ ਬੇਲਾਰੂਸ ਦੇ ਇਗੋਰ ਜੇਰਾਸਿਮੋਵ ਵਿਚਾਲੇ ਐਤਵਾਰ ਨੂੰ ਮਹਾਲੁੰਗੇ ਬਾਲੇਵਾੜੀ ਸਪੋਰਟਸ ਸਟੇਡੀਅਮ ਵਿਚ ਖੇਡਿਆ ਜਾਵੇਗਾ। ਵੇਸਲੀ ਨੇ ਪਹਿਲੇ ਸੈਮੀਫਾਈਨਲ ਵਿਚ ਪਹਿਲਾ ਸੈੱਟ ਗੁ ਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਦੂਜੀ ਸੀਡ ਰਿਕਾਰਡਸ ਬੇਰਾਂਕਿਤ ਨੂੰ 6-7 (7-2), (6-4) ਨਾਲ ਹਰਾਇਆ।

ਵੇਸਲੀ ਅਤੇ ਬੇਰਾਂਕਿਸ ਵਿਚਾਲੇ ਜ਼ੋਰਦਾਰ ਟੱਕਰ ਹੋਈ ਜੋ 3 ਸੈੱਟ ਤਕ ਚੱਲੀ। ਬੇਰਾਂਕਿਸ ਨੇ ਜਿੱਥੇ ਪਹਿਲਾ ਸੈੱਟ ਆਪਣੇ ਨਾਂ ਕੀਤਾ ਉੱਥੇ ਹੀ ਵੇਸਲੀ ਨੇ ਦੂਜਾ ਸੈੱਟ ਜਿੱਤਦਿਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਇਸ ਤੋਂ ਬਾਅਦ ਵੇਸਲੀ ਨੇ ਫੈਸਲਾਕੁੰਨ ਸੈੱਟ ਆਪਣੇ ਨਾਂ ਕਰਦਿਆਂ ਫਾਈਨਲ ਵਿਚ ਪ੍ਰਵੇਸ਼ ਕੀਤਾ। ਤੀਜੀ ਵਾਰ ਟਾਟਾ ਓਪਨ ਵਿਚ ਖੇਡ ਰਹੇ ਬੇਰਾਂਕਿਸ ਦਾ ਇਸ ਤੋਂ ਪਹਿਲਾਂ ਆਖਰੀ ਵਾਰ ਵੇਸਲੀ ਨਾਲ ਸਾਹਮਣਾ 2019 ਦੇ ਯੂ. ਐੱਸ. ਓਪਨ ਦੇ ਫਾਈਨਲ ਰਾਊਂਡ ਵਿਚ ਹੋਇਆ ਸੀ ਤਦ ਦੋਵਾਂ ਵਿਚਾਲੇ 5 ਸੈੱਟ ਦਾ ਮੈਰਾਥਨ ਮੁਕਾਬਲਾ ਹੋਇਆ ਸੀ ਅਤੇ ਉਸ ਵਿਚ ਲਿਥੁਆਨਿਆ ਦੇ ਬੇਰਾਂਕਿਸ ਦੀ ਜਿੱਤ ਹੋਈ ਸੀ। ਬੇਰਾਂਕਿਸ ਨੇ ਜਿੱਥੇ ਜਾਪਾਨ ਦੇ ਯੂਈਚੀ ਸੁਗਿਤਾ ਨੂੰ 4-6, 7-6, 6-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਉੱਥੇ ਹੀ 26 ਸਾਲ ਦੇ ਵੇਸਲੀ ਨੇ ਬੇਲਾਰੂਸ ਦੇ ਲਾਇਆ ਨੂੰ 2-6, 6-1, 7-6 ਨਾਲ ਹਰਾ ਕੇ ਆਖਰੀ-4 ਵਿਚ ਪ੍ਰਵੇਸ਼ ਕੀਤਾ ਸੀ।