ਕ੍ਰੋਏਸ਼ੀਆ ਟੀਮ ਦਾ ਦੇਸ਼ ਪਹੁੰਚਣ ''ਤੇ ਕੀਤਾ ਗਿਆ ਸ਼ਾਨਦਾਰ ਸਵਾਗਤ

07/17/2018 7:45:56 PM

ਜਗਰੇਬ— ਵਿਸ਼ਵ ਕੱਪ ਹਾਰ ਜਾਣ ਤੋਂ ਬਾਅਦ ਆਪਣੇ ਦੇਸ਼ ਵਾਪਸ ਪਹੁੰਚੀ ਕ੍ਰੋਏਸ਼ੀਆ ਟੀਮ ਦਾ ਲੋਕਾਂ ਨੇ ਕਾਫੀ ਸ਼ਾਨਦਾਰ ਸਵਾਗਤ ਕੀਤਾ ਅਤੇ ਖਿਡਾਰੀਆਂ ਦੀ ਇਕ ਝਲਕ ਦੇਖਣ ਲਈ ਹਜ਼ਾਰਾਂ ਦੀ ਸੰਖਿਆ 'ਚ ਲੋਕ ਸੜਕਾਂ 'ਤੇ ਖੜ੍ਹੇ ਸਨ। ਰਾਜਧਾਨੀ ਦੇ ਵਿਚਾਲੇ ਬਣੇ ਚੌਕ 'ਤੇ ਇਕ ਲੱਖ ਤੋਂ ਜ਼ਿਆਦਾ ਲੋਕ ਇਕੱਠੇ ਹੋਏ ਸਨ।


ਕਪਤਾਨ ਅਤੇ ਵਿਸ਼ਵ ਕੱਪ ਗੋਲਡਨ ਬਾਲ ਅਜੇਤੂ ਲੁਕਾ ਮੋਡਰਿਕ ਦੀ ਅਗੁਵਾਈ 'ਚ ਖਿਡਾਰੀਆਂ ਦਾ ਖੁੱਲੀ ਬੱਸ 'ਚ ਇਕ ਚੱਕਰ ਲਗਾਇਆ ਗਿਆ। ਲੋਕਾਂ ਨੇ ਹੱਥਾਂ 'ਚ ਰਾਸ਼ਟਰੀ ਝੰਡਾ ਅਤੇ ਬੈਨਰ ਫੜ ਰੱਖੇ ਸਨ। ਇਕ ਬੈਨਰ 'ਤੇ ਲਿਖਿਆ ਸੀ ਕਿ 'ਸਾਨੂੰ ਇਹ ਹੀ ਕ੍ਰੋਏਸ਼ੀਆ ਪਸੰਦ ਹੈ। ਅਸੀਂ ਜਨਸੰਖਿਆ 'ਚ ਘੱਟ ਹਾਂ ਪਰ ਕਾਫੀ ਹਾਂ।


ਕਈ ਲੋਕ ਤਾਂ ਕੰਮ ਛੱਡ ਕੇ ਸੜਕਾਂ 'ਤੇ ਪਹੁੰਚੇ ਸਨ। ਟੀਮ ਦਾ ਜਹਾਜ਼ ਉਤਰਨ 'ਤੇ ਲੋਕਾਂ ਦਾ ਪਸੰਦੀਦਾ ਗੀਤ 'ਪਲੇ ਆਨ ਮਾਇ ਕ੍ਰੋਏਸ਼ੀਆ' ਵੇਤਨ ਆਈ ਸੀ ਯੂ ਮਾਇ ਹਾਰਟ ਇਜ ਆਨ ਫਾਇਰ' ਗੂੰਝ ਉੱਠਿਆ।


ਜ਼ਿਕਰਯੋਗ ਹੈ ਕਿ ਕ੍ਰੋਏਸ਼ੀਆ ਦਾ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਸੀ ਕ੍ਰੋਏਸ਼ੀਆ ਵਿਸ਼ਵ ਕੱਪ ਫਾਈਨਲ 'ਚ ਪਹੁੰਚਣ 'ਤੇ ਅਜੇਤੂ ਰਿਹਾ ਸੀ। ਉਸ ਨੂੰ ਸਿਰਫ ਇਕ ਹਾਰ ਮਿਲੀ। ਫਾਈਨਲ 'ਚ ਫਸੇ ਕ੍ਰੋਏਸ਼ੀਆ ਨੂੰ ਇਸ ਲਈ ਹੀਰੋ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਉਨ੍ਹਾਂ ਨੇ ਤਿੰਨ ਮੁਕਾਬਲੇ ਇਸ ਤਰ੍ਹਾਂ ਦੇ ਖੇਡੇ ਜਿਸ 'ਚ ਉਹ ਪਹਿਲੇ ਹਾਫ 'ਚ ਪਿੱਛੜ ਰਹੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਜਿੱਤ ਦਰਜ਼ ਕਰਨ 'ਚ ਸਫਲਤਾ ਹਾਸਲ ਕੀਤੀ ਅਤੇ ਤਿੰਨ ਮੁਕਾਬਲੇ ਉਸ ਦੇ ਇੰਜੁਰੀ ਟਾਈਮ 'ਚ ਵੀ ਗਏ ਸਨ।