ਯੂ.ਪੀ. ਦੀ ਵੇਟਲੀਫਟਰ ਸਵਾਤੀ ਸਿੰਘ ਮੁਸ਼ਕਿਲਾਂ ''ਚ, ਸੈਂਪਲ ''ਚ ਆਇਆ ਮਾਰਫੀਨ

07/09/2019 2:16:56 PM

ਸਪੋਰਟਸ ਡੈਸਕ— ਯੂ. ਪੀ. ਦੀ ਵੇਟਲਿਫਟਰ ਸਵਾਤੀ ਸਿੰਘ ਮੁਸ਼ਕਿਲ 'ਚ ਪੈ ਗਈ ਹੈ, ਕਿਊਂਕਿ ਉਨ੍ਹਾਂ ਦੇ ਯੂਰਿਨ ਸੈਂਪਲ 'ਚ ਵਾਡਾ ਵਲੋਂ ਪ੍ਰਤੀਬੰਧਿਤ ਨਾਰਕੋਟਿਕਸ ਮਾਰਫੀਨ ਪਾਇਆ ਗਿਆ ਹੈ। ਹਾਲਾਂਕਿ, ਇੰਟਰਨੈਸ਼ਨਲ ਵੇਟਲਿਫਟਿੰਗ ਫੇਡਰੇਸ਼ਨ ਨੇ ਹੁਣ ਤੱਕ ਇਸ ਨੂੰ ਐਂਟੀ ਡੋਪਿੰਗ ਨਿਯਮਾਂ ਦਾ ਉਲਘਣਾ ਨਹੀਂ ਮੰਨਿਆ ਹੈ ਤੇ ਨਾ ਹੀ ਇਸ ਵੇਟਲਿਫਟਰ 'ਤੇ ਬੈਨ ਲਗਾਇਆ ਹੈ। ਆਈ. ਡਬਲਿਊ. ਐੱਫ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮਾਮਲੇ 'ਚ ਜਾਂਚ ਤੋਂ ਬਾਅਦ ਇਸ ਸੰਬੰਧ 'ਚ ਕੋਈ ਆਖਰੀ ਫੈਸਲਾ ਲਿਆ ਜਾਵੇਗਾ। 2014 ਕਾਮਨਵੇਲਥ ਗੇਮਜ਼ 'ਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਸਵਾਤੀ ਇਸ ਸਮੇਂ ਸਾਮੋਆ 'ਚ ਹਨ। ਉਹ 53 ਕਿੱਲੋ ਭਾਰ 'ਚ ਓਲੰਪਿਕ ਕੁਆਲੀਫਾਇ ਕਾਮਨਵੇਲਥ ਚੈਂਪੀਅਨਸ਼ਿਪ 'ਚ ਖੇਡਣ ਗਈ ਹੈ। ਮਾਰਫੀਨ ਵਾਡਾ ਦੀ ਪ੍ਰਤੀਬੰਧਿਤ ਸੂਚੀ 'ਚ ਐੱਸ-7 ਕੈਟਾਗਿਰੀ ਨਾਰਕੋਟਿਕਸ 'ਚ ਆਉਂਦਾ ਹੈ, ਜਿਸ ਦਾ ਸੇਵਨ ਕੰਪਟੀਸ਼ਨ ਦੇ ਦੌਰਾਨ ਪ੍ਰਤੀਬੰਧਿਤ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਕਈ ਤਰ੍ਹਾਂ ਦੇ ਜੜੀ ਬੂਟੀਆਂ ਤੇ ਬੂਟਿਆਂ 'ਚ ਇਸ ਦੇ ਅੰਸ਼ ਪਾਏ ਜਾਂਦੇ ਹਨ। ਨਿਯਮ ਇਹ ਵੀ ਦੱਸਦੇ ਹਨ ਕਿ ਸਵਾਤੀ ਦੇ ਸੈਂਪਲ 'ਚ ਮਾਰਫੀਨ ਦੀ ਮਾਤਰਾ ਪ੍ਰਤੀਬੰਧਿਤ ਮਾਣਕ ਤੋਂ ਕੁਝ ਜ਼ਿਆਦਾ ਪਾਈ ਗਈ ਹੈ। ਇਹੀ ਵਜ੍ਹਾ ਹੈ ਆਈ. ਡਬਲਿਊ. ਐੱਫ ਇਸ ਮਾਮਲੇ ਦੀ ਛਾਨਬੀਨ ਕਰ ਰਹੀ ਹੈ।