ਵੇਟਲਿਫਟਰ ਰਾਖੀ ਨੇ ਨਵਾਂ ਰਿਕਾਰਡ ਬਣਾਇਆ

01/24/2018 9:13:50 AM

ਮੰਗਲੁਰੂ, (ਬਿਊਰੋ)— ਰੇਲਵੇ ਦੀ ਰਾਖੀ ਹਲਦਰ ਨੇ 33ਵੀਂ ਮਹਿਲਾ ਸੀਨੀਅਰ ਰਾਸ਼ਟਰੀ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਅੱਜ ਮਹਿਲਾਵਾਂ ਦੇ 63 ਕਿਲੋਗ੍ਰਾਮ ਭਾਰ ਵਰਗ 'ਚ ਸੋਨ ਤਗਮਾ ਜਿੱਤਿਆ ਅਤੇ ਇਸ ਦੌਰਾਨ ਕਲੀਨ ਅਤੇ ਜਰਕ 'ਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ।
ਰਾਖੀ ਨੇ ਕਲੀਨ ਅਤੇ ਜਰਕ 'ਚ 128 ਕਿਲੋਗ੍ਰਾਮ ਭਾਰ ਉਠਾਇਆ ਅਤੇ ਕੁੱਲ 230 ਕਿਲੋਗ੍ਰਾਮ ਦੇ ਨਾਲ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ ਕਲੀਨ ਅਤੇ ਜਰਕ 'ਚ ਕਰਣਮ ਮੱਲੇਸ਼ਵਰੀ ਦਾ 1999 'ਚ ਏਥੇਂਸ 'ਚ ਬਣਾਇਆ ਗਿਆ 127 ਕਿਲੋਗ੍ਰਾਮ ਦਾ ਰਿਕਾਰਡ ਤੋੜਿਆ। ਇਸ ਵਰਗ 'ਚ ਚਾਂਦੀ ਦਾ ਤਗਮਾ ਕਰਨਾਟਕ ਦੀ ਤਸਾਨਾ ਚਾਨੂੰ ਅਤੇ ਕਾਂਸੀ ਤਮਗਾ ਏ.ਆਈ.ਪੀ.ਐੱਸ.ਬੀ. ਦੀ ਅਮਨਦੀਪ ਕੌਰ ਨੇ ਜਿੱਤਿਆ।