ਭਾਰਤ ਵਿਰੁੱਧ ਲੜੀ ''ਚ ਖੋਹਿਆ ਵੱਕਾਰ ਹਾਸਲ ਕਰਨਾ ਚਾਹਾਂਗੇ : ਪੂਰਨ

07/03/2019 10:47:35 AM

ਸਪੋਰਟਸ ਡੈਸਕ— ਵੈਸਟਇੰਡੀਜ਼ ਨੂੰ ਇਸ ਵਿਸ਼ਵ ਕੱਪ ਵਿਚ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਨੌਜਵਾਨ ਬੱਲੇਬਾਜ਼ ਨਿਕੋਲਸ ਪੂਰਨ ਨੇ ਕਿਹਾ ਕਿ ਉਸ ਦੀ ਟੀਮ ਖੋਹਿਆ ਵੱਕਾਰ ਹਾਸਲ ਕਰਨ ਲਈ ਹੁਣ ਭਾਰਤ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ ਲੜੀ ਨੂੰ ਟੀਚਾ ਬਣਾ ਰਹੀ ਹੈ। ਸ਼੍ਰੀਲੰਕਾ ਵਿਰੁੱਧ ਆਪਣਾ ਪਹਿਲਾ ਵਨ ਡੇ ਸੈਂਕੜਾ ਲਾਉਣ ਵਾਲਾ ਪੂਰਨ ਟੀਮ ਦੇ ਮਾੜੇ ਪ੍ਰਦਰਸ਼ਨ ਨੂੰ ਸਿੱਖਿਆ ਦੀ ਤਰ੍ਹਾਂ ਲੈਣਾ ਚਾਹੁੰਦਾ ਹੈ। 

ਸੋਮਵਾਰ ਨੂੰ 118 ਦੌੜਾਂ ਬਣਾਉਣ ਵਾਲੇ  ਪੂਰਨ ਨੇ ਕਿਹਾ, ''ਇਹ ਸਾਡੇ ਲਈ ਸਫਲ ਟੂਰਨਾਮੈਂਟ ਨਹੀਂ ਰਿਹਾ ਪਰ ਇਕ ਖਿਡਾਰੀ ਦੇ ਰੂਪ ਵਿਚ ਤੁਹਾਨੂੰ ਸਫਲਤਾ ਤੋਂ ਜ਼ਿਆਦਾ ਅਸਫਲਤਾਵਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਇਹ ਸਾਡੇ ਲਈ ਇਕ ਸਿੱਖਿਆ ਦੀ ਤਰ੍ਹਾਂ ਹੈ।''



ਉਸ ਨੇ ਕਿਹਾ, ''ਸਾਡੀ ਟੀਮ ਨੌਜਵਾਨ ਹੈ ਤੇ ਸਾਡੇ ਕੋਲ ਨੌਜਵਾਨ ਬੱਲੇਬਾਜ਼ ਹਨ। ਉਮੀਦ ਹੈ ਕਿ ਕਈ ਖਿਡਾਰੀ, ਜਿਵੇਂ ਮੈਂ, ਸ਼ਿਮਰੋਨ ਹੈੱਟਮਾਇਰ, ਸ਼ਾਈ ਹੋਪ ਤੇ ਫੈਬਿਆਨ ਐਲਨ ਨੇ ਇਸ ਟੂਰਨਾਮੈਂਟ ਤੋਂ ਕਾਫੀ ਕੁਝ ਸਿੱਖਿਆ ਹੋਵੇਗਾ। ਉਮੀਦ ਹੈ ਕਿ ਹੁਣ ਅਸੀਂ ਭਾਰਤ ਵਿਰੁੱਧ ਆਪਣੀ ਅਗਲੀ ਲੜੀ ਖੇਡਾਂਗੇ ਤਾਂ ਸਹੀ ਦਿਸ਼ਾ ਵਿਚ ਸ਼ੁਰੂਆਤ ਕਰ ਕੇ ਵੈਸਟਇੰਡੀਜ਼ ਕ੍ਰਿਕਟ ਦੇ ਖੋਹੇ ਵੱਕਾਰ ਨੂੰ ਵਾਪਸ ਹਾਸਲ ਕਰਨ ਵਿਚ ਸਫਲ ਰਹਾਂਗੇ।' ਭਾਰਤ ਨੇ ਵਿਸ਼ਵ ਕੱਪ ਤੋਂ ਬਾਅਦ ਵੈਸਟਇੰਡੀਜ਼ ਦੌਰੇ 'ਤੇ ਜਾਣਾ ਹੈ।