ਖਿਡਾਰੀਆਂ ਨੂੰ ਕੋਰੋਨ ਮੁਕਤ ਰੱਖਣ ਲਈ ਸਾਨੂੰ ਚੌਕਸ ਰਹਿਣਾ ਪਵੇਗਾ : ਰਿਜਿਜੂ

05/10/2020 6:22:24 PM

ਨਵੀਂ ਦਿੱਲੀ– ਭਾਰਤ ਵਿਚ ਮੁੱਖ ਕੇਂਦਰਾਂ ’ਤੇ ਆਊਟਡੋਰ ਟ੍ਰੇਨਿੰਗ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਤੇ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਖਿਡਾਰੀਆਂ ਨੂੰ ਕੋਵਿਡ-19 ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਚਾਉਣ ਲਈ ਸਰਕਾਰ ਨੂੰ ਥੋੜ੍ਹਾ ਚੌਕਸ ਰਹਿਣਾ ਪਵੇਗਾ। ਰਿਜਿਜੂ ਪਹਿਲਾਂ ਹੀ ਕਹਿ ਚੱੁਕੇ ਹਨ ਕਿ ਮੰਤਰਾਲਾ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਖਿਡਾਰੀਆਂ ਲਈ ਰਾਸ਼ਟਰੀ ਕੈਂਪ ਗੇੜਬੱਧ ਤਰੀਕੇ ਨਾਲ ਸ਼ੁਰੂ ਕਰਾਉਣ ਲਈ ਯੋਜਨਾ  ਬਣਾ ਰਿਹਾ ਹੈ। ਇਸਦੀ ਸ਼ੁਰੂਆਤ ਇਸ ਮਹੀਨੇ ਦੇ ਅੰਤ ਵਿਚ ਪਟਿਆਲਾ ਐੱਨ. ਆਈ. ਐੱਸ. ਤੇ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰਾਂ ਵਿਚ ਰੁਕੇ ਹੋਏ ਖਿਡਾਰੀਆਂ ਦੇ ਨਾਲ ਹੋਵੇਗੀ।

ਰਿਜਿਜੂ ਨੇ ਕਿਹਾ,‘‘ਇਕ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਜੇਕਰ ਚੋਟੀ ਦੇ ਖਿਡਾਰੀਆਂ ਨੂੰ ਕੁਝ ਵੀ ਹੋਇਆ ਤਾਂ ਇਹ ਕਰਾਰ ਝਟਕਾ ਹੋਵੇਗਾ, ਇਸ ਲਈ ਸਾਨੂੰ ਚੌਕਸ ਰਹਿਣਾ ਹੋਵੇਗਾ ਤੇ ਇਸ ਲਈ ਅਜੇ ਤਕ ਸਾਡੇ ਖਿਡਾਰੀਆਂ ਵਿਚੋਂ ਕੋਈ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਨਹੀਂ ਹੋਇਆ ਹੈ। ਖਿਡਾਰੀ ਸਾਡੇ ਦੇਸ਼ ਦਾ ਮਾਣ ਹੈ, ਇਸ ਲਈ ਅਸੀਂ ਕੋਈ ਵੀ ਜ਼ੋਖਿਮ ਨਹੀਂ ਚੁੱਕ ਸਕਦੇ।’’

Ranjit

This news is Content Editor Ranjit