ਅਸੀਂ ਸਾਬਤ ਕੀਤਾ ਹੈ ਕਿ ਭਾਰਤ ਵਰਗੀਆਂ ਮਜ਼ਬੂਤ ਟੀਮਾਂ ਨੂੰ ਚੁਣੌਤੀ ਦੇ ਸਕਦੇ ਹਾਂ : ਹੋਲਡਰ

10/03/2018 6:50:37 PM

ਰਾਜਕੋਟ : ਵਿੰਡੀਜ਼ ਦੀ ਮੌਜੂਦਾ ਟੀਮ ਦੇ ਕੋਲ ਭਾਵੇਂ ਹੀ ਭਾਰਤ ਵਿਚ ਜ਼ਿਆਦਾ ਖੇਡਣ ਦਾ ਤਜ਼ਰਬਾ ਨਹੀਂ ਹੈ ਪਰ ਕਪਤਾਨ ਜੇਸਨ ਹੋਲਡਰ ਦਾ ਮੰਨਣਾ ਹੈ ਕਿ ਉਸ ਦੀ ਟੀਮ ਇੰਗਲੈਂਡ ਤੋਂ ਬਾਅਦ ਭਾਰਤ ਵਰਗੀ ਚੋਟੀ ਦੀ ਟੀਮ ਨੂੰ ਚੁਣੌਤੀ ਦੇ ਸਕਦੀ ਹੈ। ਪਿਛਲੇ ਸਾਲ ਲੀਡਸ ਵਿਚ ਇੰਗਲੈਂਡ 'ਤੇ ਯਾਦਗਾਰ ਜਿੱਤ ਦਰਜ ਕਰਨ ਵਾਲੀ ਵਿੰਡੀਜ਼ ਟੀਮ ਨੇ ਆਪਣੀ ਧਰਤੀ 'ਤੇ ਸ਼੍ਰੀਲੰਕਾ ਨਾਲ ਡਰਾਅ ਖੇਡਿਆ ਅਤੇ ਬੰਗਲਾਦੇਸ਼ ਨੂੰ ਹਰਾਇਆ। ਮੌਜੂਦਾ ਟੀਮ ਵਿਚੋਂ 5 ਮੈਂਬਰ ਭਾਰਤ ਵਿਚ ਟੈਸਟ ਖੇਡਣ ਦਾ ਤਜ਼ਰਬਾ ਰੱਖਦੇ ਹਨ। 

ਹੋਲਡਰ ਨੇ ਕਲ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਤੋਂ ਪਹਿਲਾਂ ਕਿਹਾ, ''ਇਹ ਵੱਡੀ ਚੁਣੌਤੀ ਹੈ ਅਤੇ ਸਾਰੇ ਇਸ ਲਈ ਤਿਆਰ ਹਨ। ਅਸੀਂ ਪਿਛਲੇ ਕੁਝ ਸਾਲਾਂ ਵਿਚ ਚੋਟੀ ਟੀਮਾਂ ਨੂੰ ਹਰਾਇਆ ਹੈ। ਅਸੀਂ ਚੰਗਾ ਕ੍ਰਿਕਟ ਖੇਡਣ 'ਤੇ ਧਿਆਨ ਦੇ ਰਹੇ ਹਾਂ ਅਤੇ ਨਿੱਜੀ ਮਾਮਲਿਆਂ ਵਿਚ ਨਹੀਂ ਉਲਝਦੇ। ਕੈਰੇਬੀਆਈ ਟੀਮ ਬੜੌਦਾ ਵਿਚ 2 ਦਿਨਾ ਅਭਿਆਸ ਮੈਚ ਖੇਡਣ ਤੋਂ ਪਹਿਲਾਂ ਦੁਬਈ ਵਿਚ ਇਕ ਹਫਤਾ ਅਭਿਆਸ ਕਰ ਕੇ ਆਈ ਹੈ।''

ਹੋਲਡਰ ਨੇ ਕਿਹਾ,''ਮੈਂ ਖਿਡਾਰੀਆਂ ਨਾਲ ਸੰਜਮ ਨਾਲ ਖੇਡਣ ਲਈ ਕਿਹਾ ਹੈ। ਆਪਣਾ ਆਪਾ ਨਹੀਂ ਖੋਹਣਾ ਅਤੇ ਰਣਨੀਤੀ 'ਤੇ ਅਮਲ ਕਰਨਾ ਹੈ।'' ਵਿੰਡੀਜ਼ ਦਾ ਤਾਕਤ ਉਸ ਦੀ ਗੇਂਦਬਾਜ਼ੀ ਹੈ ਹਾਲਾਂਕਿ ਟੀਮ ਨੂੰ ਕੇਮਾਰ ਰੋਚ ਦੀ ਕਮੀ ਖਲੇਗੀ ਜੋ ਆਪਣੀ ਨਾਨੀ ਦੀ ਮੌਤ ਕਾਰਨ ਆਪਣੇ ਦੇਸ਼ ਵਾਪਸ ਪਰਤ ਗਏ ਹਨ। ਕਪਤਾਨ ਨੇ ਕਿਹਾ ਕਿ ਜਦੋਂ ਮੈਂ ਆਇਆ ਤਾਂ ਪਿੱਚ ਢਕੀ ਹੋਈ ਸੀ ਪਰ ਇਸ 'ਤੇ ਘਾਹ ਹੈ। ਗੁਜਰਾਤ ਵਿਚ ਅਭਿਆਸ ਕਰਨ ਲਈ ਬਿਹਤਰੀਨ ਸਹੂਲਤਾਂ ਹਨ ਪਰ ਕ੍ਰਿਕਟ ਵਿਚ ਮੈਚ ਦੇ ਦਿਨ ਰਣਨੀਤੀ 'ਤੇ ਅਮਲ ਕਰ ਕ ਚੰਗਾ ਪ੍ਰਦਰਸ਼ਨ ਕਰਨਾ ਮਹੱਤਵਪੂਰਨ ਹੈ।