ਸਾਡੇ ਕੋਲ ਖਿਤਾਬ ਜਿੱਤਣ ਦਾ ਸ਼ਾਨਦਾਰ ਮੌਕਾ : ਮੋਰਗਨ

07/11/2019 11:12:20 PM

ਬਰਮਿੰਘਮ— ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪਹੁੰਚਣ ਤੋਂ ਬਾਅਦ ਕਿਹਾ ਕਿ ਉਸਦੀ ਟੀਮ ਇਸ ਮੌਕੇ ਦਾ ਪੂਰਾ ਫਾਇਦਾ ਚੁੱਕ ਕੇ ਵਿਸ਼ਵ ਕੱਪ ਦਾ ਖਿਤਾਬ ਜਿੱਤਣਾ ਚਾਹੁੰਦੀ ਹੈ। ਮੋਰਗਨ ਨੇ ਜਿੱਤ ਤੋਂ ਬਾਅਦ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ। ਅਸੀਂ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਨ੍ਹਾ ਸਮਰਥਨ ਕੀਤਾ। ਐਜਬੇਸਟਨ 'ਚ ਅਸੀਂ ਭਾਰਤ ਨੂੰ ਹਰਾਇਆ ਸੀ ਤੇ ਅਸੀਂ ਉਸ ਆਤਮ-ਵਿਸ਼ਵਾਸ ਨਾਲ ਆਏ ਸੀ। ਐਤਵਾਰ ਨੂੰ ਹੋਣ ਵਾਲੇ ਫਾਈਨਲ ਦੇ ਵਾਰੇ 'ਚ ਮੋਰਗਨ ਨੇ ਕਿਹਾ ਕਿ ਪਿਛਲੇ ਵਿਸ਼ਵ ਕੱਪ ਫਾਈਨਲ 'ਚ ਜਦੋਂ ਟੀਮ ਪਹੁੰਚੀ ਸੀ ਤਾਂ ਮੈਂ 6 ਸਾਲ ਦਾ ਸੀ। ਮੈਨੂੰ ਇੰਨ੍ਹਾ ਜ਼ਿਆਦਾ ਯਾਦ ਨਹੀਂ ਹੈ ਅਸੀਂ ਇਸਦੀ ਹਾਈਲਾਇਟ ਹੀ ਦੇਖੀ ਸੀ।


ਉਨ੍ਹਾਂ ਨੇ ਕਿਹਾ ਕਿ ਐਤਵਾਰ ਨੂੰ ਸਾਡੇ ਕੋਲ ਮੌਕਾ ਹੈ, ਬਹੁਤ ਵੱਡਾ ਮੌਕਾ। 2015 ਤੋਂ ਬਾਅਦ ਸਾਡੀ ਟੀਮ ਸ਼ਾਨਦਾਰ ਸੁਧਾਰ ਕੀਤਾ ਹੈ। ਡ੍ਰੈਸਿੰਗ ਰੂਮ 'ਚ ਹਰ ਕਿਸੇ ਨੂੰ ਜਿੱਤ ਦਾ ਸਿਹਰਾ ਜਾਂਦਾ ਹੈ। ਅਸੀਂ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਣਾ ਚਾਹੁੰਦੇ ਹਾਂ। ਮੋਰਗਨ ਨੇ ਵੋਕਸ, ਜੇਸਨ ਰਾਏ ਤੇ ਜੋਫ੍ਰਾ ਆਰਚਰ ਦੀ ਵੀ ਸ਼ਲਾਘਾ ਕੀਤੀ। ਆਸਟਰੇਲੀਆਈ ਕਪਤਾਨ ਆਰੋਨ ਫਿੰਚ ਨੇ ਮੈਚ ਤੋਂ ਬਾਅਦ ਕਿਹਾ ਪੂਰੀ ਤਰ੍ਹਾਂ ਪਛਾੜ ਦਿੱਤਾ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ 27 ਦੌੜਾਂ 'ਤੇ ਸਾਡੀਆਂ 3 ਵਿਕਟਾਂ ਹਾਸਲ ਕੀਤੀਆਂ ਸਨ, ਉਸ ਤੋਂ ਤੈਅ ਹੋ ਗਿਆ ਸੀ। ਉਨ੍ਹਾਂ ਨੇ ਵਧੀਆ ਲੈਂਥ 'ਚ ਗੇਂਦਬਾਜ਼ੀ ਕੀਤੀ ਤੇ ਸਾਡੇ 'ਤੇ ਦਬਾਅ ਬਣਾ ਰੱਖਿਆ।

Gurdeep Singh

This news is Content Editor Gurdeep Singh