ਅਸੀਂ ਵਿਰਾਟ ਨਾਲ ਨਫਰਤ ਵੀ ਕਰਦੇ ਹਾਂ ਤੇ ਪਿਆਰ ਵੀ : ਟਿਮ ਪੇਨ

11/16/2020 2:22:57 AM

ਸਿਡਨੀ– ਆਸਟਰੇਲੀਆ ਦੇ ਟੈਸਟ ਕਪਤਾਨ ਟਿਮ ਪੇਨ ਨੇ ਕਿਹਾ ਹੈ ਕਿ ਅਸੀਂ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਨਫਰਤ ਕਰਨਾ ਵੀ ਪਸੰਦ ਕਰਦੇ ਹਾਂ ਤੇ ਕ੍ਰਿਕਟ ਪ੍ਰਸ਼ੰਸਕ ਦੇ ਤੌਰ 'ਤੇ ਅਸੀਂ ਉਸ ਨੂੰ ਬੱਲੇਬਾਜ਼ੀ ਕਰਦੇ ਦੇਖਣਾ ਵੀ ਪਸੰਦ ਕਰਦੇ ਹਾਂ। ਭਾਰਤੀ ਟੀਮ 2 ਮਹੀਨਿਆਂ ਤੋਂ ਵੱਧ ਸਮੇਂ ਦੇ ਲੰਬੇ ਦੌਰੇ ਲਈ ਆਸਟਰੇਲੀਆ ਪਹੁੰਚ ਚੁੱਕੀ ਹੈ ਤੇ ਇਸ ਸਮੇਂ ਇਕਾਤਵਾਂਸ ਵਿਚ ਹੈ। ਭਾਰਤੀ ਟੀਮ ਨੂੰ ਇਸ ਦੌਰੇ ਵਿਚ 3 ਵਨ ਡੇ, 3 ਟੀ-20 ਤੇ 4 ਟੈਸਟ ਮੈਚ ਖੇਡਣੇ ਹਨ। ਆਸਟਰੇਲੀਆ ਦੇ ਖਿਡਾਰੀਆਂ ਨੇ ਸੀਰੀਜ਼ ਤੋਂ ਪਹਿਲਾਂ ਹੀ ਬਿਆਨਬਾਜ਼ੀ ਸ਼ੁਰੂ ਕਰਕੇ ਭਾਰਤੀਆਂ 'ਤੇ ਦਬਾਅ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।

PunjabKesari
ਪੇਨ ਨੇ ਇਕ ਗੱਲਬਾਤ ਵਿਚ ਕਿਹਾ,''ਵਿਰਾਟ ਮੇਰੇ ਲਈ ਇਕ ਹੋਰ ਖਿਡਾਰੀ ਦੀ ਤਰ੍ਹਾਂ ਹੈ ਤੇ ਮੈਨੂੰ ਉਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਸੱਚ ਦੱਸਾਂ ਤਾਂ ਉਸ ਨਾਲ ਮੇਰਾ ਕੋਈ ਖਾਸ ਰਿਸ਼ਤਾ ਨਹੀਂ ਹੈ, ਮੈਂ ਉਸ ਨੂੰ ਟਾਸ ਦੇ ਸਮੇਂ 'ਤੇ ਦੇਖਦਾ ਹਾਂ ਤੇ ਉਸਦੇ ਵਿਰੁੱਧ ਖੇਡਦਾ ਹਾਂ, ਸਿਰਫ ਇੰਨਾ ਹੀ ਹੈ।'' ਉਸ ਨੇ ਿਕਹਾ, ''ਪਰ ਬਤੌਰ ਕ੍ਰਿਕਟ ਫੈਨ ਸਾਨੂੰ ਵਿਰਾਟ ਨੂੰ ਬੱਲੇਬਾਜ਼ੀ ਕਰਦੇ ਦੇਖਣਾ ਪਸੰਦ ਹੈ। ਉਸ ਨੂੰ ਬੱਲੇਬਾਜ਼ੀ ਕਰਦੇ ਹੋਏ ਦੇਖਣਾ ਸਾਨੂੰ ਬਹੁਤ ਚੰਗਾ ਲੱਗਦਾ ਹੈ ਪਰ ਸਾਨੂੰ ਇਹ ਪਸੰਦ ਨਹੀਂ ਹੈ ਕਿ ਉਹ ਜ਼ਿਆਦਾ ਦੌੜ ਬਣਾਏ।''

PunjabKesari
ਵਿਰਾਟ ਹਾਲਾਂਕਿ ਇਸ ਵਾਰ ਪਹਿਲੇ ਟੈਸਟ ਤੋਂ ਬਾਅਦ ਵਤਨ ਪਰਤ ਆਵੇਗਾ ਕਿਉਂਕਿ ਉਸਦੀ ਪਤਨੀ ਸਾਲ ਦੇ ਸ਼ੁਰੂ ਵਿਚ ਆਪਣੀ ਪਹਿਲੀ ਸੰਤਾਨ ਨੂੰ ਜਨਮ ਦੇਣ ਵਾਲੀ ਹੈ। ਉਸ ਨੇ ਕਿਹਾ,''ਆਸਟਰੇਲੀਆ ਤੇ ਭਾਰਤ ਵਿਚਾਲੇ ਸਖਤ ਮੁਕਾਬਲਾ ਹੋਵੇਗਾ। ਵਿਰਾਟ ਨਿਸ਼ਚਿਤ ਤੌਰ 'ਤੇ ਜ਼ਬਰਦਸਤ ਮੁਕਾਬਲੇਬਾਜ਼ ਹੈ ਤੇ ਮੈਂ ਵੀ ਵੈਸਾ ਹੀ ਹਾਂ। ਕਈ ਵਾਰ ਸਾਡੇ ਵਿਚਾਲੇ ਸ਼ਬਦਾਂ ਦੀ ਜੰਗ ਵੀ ਹੋਈ ਹੈ। ਇਸ ਲਈ ਨਹੀਂ ਕਿ ਅਸੀਂ ਦੋਵੇਂ ਆਪਣੀਆਂ ਟੀਮਾਂ ਦੇ ਕਪਤਾਨ ਹਨ। ਉਹ ਇਸ ਤੋਂ ਇਲਾਵਾ ਵੀ ਹੋ ਸਕਦੀ ਸੀ।''
ਜ਼ਿਕਰਯੋਗ ਹੈ ਕਿ ਵਿਰਾਟ ਨੇ ਆਸਟਰੇਲੀਆ ਵਿਰੁੱਧ 2012 ਵਿਚ ਐਡੀਲੇਡ ਵਿਚ ਹੀ ਆਪਣਾ ਪਹਿਲਾ ਸੈਂਕੜਾ ਬਣਾਇਆ ਸੀ। ਉਸ ਨੇ 2014 ਦੇ ਦੌਰੇ 'ਤੇ 4 ਮੈਚਾਂ ਦੀ ਸੀਰੀਜ਼ ਵਿਚ 692 ਦੌੜਾਂ ਬਣਾਈਆਂ ਸਨ, ਜਿਸ ਵਿਚ 4 ਸੈਂਕੜੇ ਸ਼ਾਮਲ ਸਨ। ਪੇਨ ਨੇ ਕਿਹਾ,''ਮੈਂ ਇਮਾਨਦਾਰੀ ਨਾਲ ਕਹਾਂ ਤਾਂ ਇਹ ਬਹੁਤ ਵੱਡਾ ਮੁਕਾਬਲਾ ਹੋਵੇਗਾ। ਪਿਛਲੀ ਵਾਰ ਉਸ ਨੇ ਸਾਨੂੰ ਇੱਥੇ ਟੈਸਟ ਸੀਰੀਜ਼ ਵਿਚ ਹਰਾਇਆ ਸੀ। ਤੁਹਾਨੂੰ ਬਤੌਰ ਖਿਡਾਰੀ ਖੁਦ ਨੂੰ ਇਸ ਸੀਰੀਜ਼ ਵਿਚ ਟੈਸਟ ਕਰਨਾ ਪਵੇਗਾ।''


Gurdeep Singh

Content Editor

Related News