ਹਫੀਜ਼ ਨੇ ਪਾਕਿ ਟੀਮ ਨੂੰ ਦਿੱਤੀ ਸਲਾਹ, ਕਿਹਾ- ਸਾਨੂੰ ਆਸਰੇਲੀਆ ਤੋਂ ਡਰਨ ਦੀ ਜ਼ਰੂਰਤ ਨਹੀਂ

06/10/2019 1:14:53 PM

ਨਵੀਂ ਦਿੱਲੀ : ਪਾਕਿਸਤਾਨ ਦੇ ਆਲਰਾਊਂਡਰ ਮੁਹੰਮਦ ਹਫੀਜ਼ ਨੇ ਆਪਣੀ ਟੀਮ ਨੂੰ ਕਿਹਾ ਕਿ ਉਹ ਇੰਗਲੈਂਡ ਤੇ ਜਿੱਤ ਨਾਲ ਮਿਲੇ ਆਤਵਿਸ਼ਵਾਸ ਨੂੰ ਲੈ ਕੇ ਮੌਜੂਦਾ ਚੈਂਪੀਅਨ ਆਸਟਰੇਲੀਆ ਖਿਲਾਫ ਮੈਚ ਖੇਡਣ ਲਈ ਉੱਤਰੇ। ਇਸ 38 ਸਾਲਾ ਬੱਲੇਬਾਜ਼ ਦੀ 62 ਗੇਂਦਾਂ 'ਤੇ ਖੇਡੀ ਗਈ 84 ਦੌੜਾਂ ਦੀ ਪਾਰੀ ਨਾਲ ਪਾਕਿਸਤਾਨ ਨੇ ਨੌਟਿੰਘਮ ਵਿਚ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ 8 ਵਿਕਟਾਂ ਦੇ ਨੁਕਸਾਨ 'ਤੇ 348 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜਾ ਕੀਤਾ ਜਿਸ ਨਾਲ ਉਨ੍ਹਾਂ ਮਨੋਬਲ ਵਧਿਆ ਹੈ। ਪਾਕਿਸਤਾਨ ਪਹਿਲੇ ਮੈਚ ਵਿਚ ਵਿੰਡੀਜ਼ ਹੱਥੋਂ 7 ਵਿਕਟਾਂ ਨਾਲ ਹਾਰ ਗਿਆ ਸੀ। ਹਫੀਜ਼ ਨੇ ਮੀਡੀਆ ਨੂੰ ਕਿਹਾ, ''ਮੇਰਾ ਮੰਨਣਾ ਹੈ ਕਿ ਸਾਰੀਆਂ 10 ਟੀਮਾਂ ਨੂੰ ਹਰਾਇਆ ਜਾ ਸਕਦਾ ਹੈ ਜੇਕਰ ਤੁਸੀਂ ਇੰਗਲੈਂਡ 'ਤੇ ਗੌਰ ਕਰੋ ਤਾਂ ਉਹ ਆਪਣੀ ਸਰਵਸ੍ਰੇਸ਼ਠ ਕ੍ਰਿਕਟ ਖੇਡ ਰਹੇ ਹਨ ਅਤੇ ਲੋਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਹਰਾਉਣਾ ਮੁਸ਼ਕਲ ਹੈ।''

PunjabKesari

ਹਫੀਜ਼ ਨੇ ਕਿਹਾ, ''ਸਾਰੀਆਂ ਟੀਮਾਂ ਨੂੰ ਹਰਾਇਆ ਜਾ ਸਕਦਾ ਹੈ ਜੇਕਰ ਤੁਸੀਂ ਸਾਡੇ ਅਗਲੇ ਵਿਰੋਧੀ (ਆਸਟਰੇਲੀਆ) ਦੀ ਗੱਲ ਕਰਦੇ ਹੋ ਤਾਂ ਉਹ ਵੀ ਚੰਗੀ ਕ੍ਰਿਕਟ ਖੇਡ ਰਹੇ ਹਨ ਪਰ ਉਨ੍ਹਾਂ ਨੂੰ ਵੀ ਹਰਾਇਆ ਜਾ ਸਕਦਾ ਹੈ।'' ਆਸਟਰੇਲੀਆ ਨੂੰ ਪਿਛਲੇ ਮੈਚ ਵਿਚ ਭਾਰਤ ਹੱਥੋਂ 36 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸਦਾ ਅਗਲਾ ਮੈਚ ਬੁੱਧਵਾਰ ਨੂੰ ਟਾਂਟਨ ਵਿਚ ਪਾਕਿਸਤਾਨ ਨਾਲ ਹੋਵੇਗਾ। ਆਸਟਰੇਲੀਆ ਨੇ ਮਾਰਚ ਵਿਚ ਪਾਕਿਸਤਾਨ ਨੂੰ ਯੂ. ਏ. ਈ. ਵਿਚ 5 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 5-0 ਨਾਲ ਕਰਾਰੀ ਹਾਰ ਦਿੱਤੀ ਸੀ। ਹਫੀਜ਼ ਨੇ ਇਸ ਤੋਂ ਬਾਅਦ ਕਿਹਾ ਕਿ ਹਾਂ ਸਾਡਾ ਆਸਟਰੇਲੀਆ ਖਿਲਾਫ ਰਿਕਾਰਡ ਚੰਗਾ ਨਹੀਂ ਰਿਹਾ ਹੈ ਕਿਉਂਕਿ ਉਹ ਸਖਤ ਕ੍ਰਿਕਟ ਖੇਡਦੇ ਹਨ ਪਰ ਹਰ ਦਿਨ ਨਵਾਂ ਹੁੰਦਾ ਹੈ। ਇਹ ਵਰਲਡ ਕੱਪ ਹੈ ਅਤੇ ਅਸੀਂ ਇੰਗਲੈਂਡ 'ਤੇ ਜਿੱਤ ਨਾਲ ਲੈਅ ਹਾਸਲ ਕਰ ਲਈ ਹੈ।

PunjabKesari


Related News