ਅਸੀਂ ਇਕ-ਦੂਜੇ ਨੂੰ ਟ੍ਰਾਫੀ ਪਾਸ ਕਰਦੇ ਜਾ ਰਹੇ ਹਾਂ : ਧੋਨੀ

05/13/2019 12:45:17 PM

ਹੈਦਰਾਬਾਦ : ਆਈ. ਪੀ. ਐੱਲ. ਫਾਈਨਲ ਵਿਚ ਮੁੰਬਈ ਇੰਡੀਅਨਜ਼ ਤੋਂ 1 ਦੌੜ ਨਾਲ ਹਾਰਨ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਇਹ ਮਜ਼ੇਦਾਰ ਖੇਡ ਹੈ ਜਿਸ ਵਿਚ 2 ਟੀਮਾਂ ਇਕ-ਦੂਜੇ ਨੂੰ ਟ੍ਰਾਫੀ ਪਾਸ ਕਰਦੀਆਂ ਜਾ ਰਹੀਆਂ ਹਨ। ਸ਼ੁਰੂਆਤ ਵਿਚ ਚੇਨਈ ਨੂੰ ਬੜ੍ਹਤ ਸੀ ਪਰ ਮਿਡਲ ਓਵਰਾਂ ਵਿਚ ਮੁੰਬਈ ਨੇ ਵਾਪਸੀ ਕੀਤੀ। ਅਜਿਹਾ ਲੱਗ ਰਿਹਾ ਸੀ ਕਿ ਸ਼ੇਨ ਵਾਟਸਨ ਇਕ ਵਾਰ ਫਿਰ ਚੇਨਈ ਨੂੰ ਖਿਤਾਬ ਦਿਵਾ ਦੇਣਗੇ ਪਰ ਜਸਪ੍ਰੀਤ ਬੁਮਰਾਹ ਅਤੇ ਲਸਿਥ ਮਲਿੰਗਾ ਨੇ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਪਾਸਾ ਪਲਟ ਦਿੱਤਾ। ਧੋਨੀ ਨੇ ਮੈਚ ਤੋਂ ਬਾਅਦ ਕਿਹਾ, ''ਅਸੀਂ ਇਸ ਮੈਚ ਕੁਝ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ। ਇਹ ਰੋਚਕ ਹੈ ਕਿ ਅਸੀਂ ਇਕ-ਦੂਜੇ ਨੂੰ ਟ੍ਰਾਫੀ ਪਾਸ ਕਰਦੇ ਜਾ ਰਹੇ ਹਾਂ। ਦੋਵਾਂ ਨੇ ਗਲਤੀਆਂ ਕੀਤੀਆਂ ਪਰ ਜੇਤੂ ਟੀਮ ਨੇ ਇਕ ਗਲਤੀ ਘੱਟ ਕੀਤੀ।''

8 ਫਾਈਨਲ ਵਿਚ ਚੇਨਈ ਨੂੰ ਲਿਜਾ ਚੁੱਕੇ ਧੋਨੀ ਸੰਤੁਸ਼ਟ ਨਹੀਂ ਹਨ। ਉਸ ਨੇ ਕਿਹਾ, ''ਇਹ ਸੈਸ਼ਨ ਚੰਗਾ ਰਿਹਾ ਪਰ ਸਾਨੂੰ ਪ੍ਰਦਰਸ਼ਨ ਦਾ ਮੁਲਾਂਕਣ ਕਰਨਾ ਹੋਵੇਗਾ। ਅਸੀਂ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਮਿਡਲ ਆਰਡਰ ਚੱਲਿਆ ਹੀ ਨਹੀਂ। ਅਸੀਂ ਕਿਸੇ ਵੀ ਤਰ੍ਹਾਂ ਫਾਈਨਲ ਤੱਕ ਪਹੁੰਚ ਗਏ। ਸਾਡੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਚੰਗਾ ਰਿਹਾ। ਗੇਂਦਬਾਜ਼ਾਂ ਨੇ ਸਾਨੂੰ ਦੌੜ 'ਚ ਬਣਾ ਕੇ ਰੱਖਿਆ। ਬੱਲੇਬਾਜ਼ੀ ਵਿਚ ਹਰ ਮੈਚ ਵਿਚ ਕੋਈ ਇਕ ਚੱਲਦਾ ਰਿਹਾ ਅਤੇ ਅਸੀਂ ਜਿੱਤਦੇ ਰਹੇ। ਅਗਲੇ ਸਾਲ ਚੰਗਾ ਖੇਡਣ ਲਈ ਸਾਨੂੰ ਕਾਫੀ ਮਿਹਨਤ ਕਰਨੀ ਹੋਵੇਗੀ। ਹੁਣ ਸਾਡਾ ਧਿਆਨ ਵਿਸ਼ਵ ਕੱਪ ਵੱਲ ਹੈ। ਹੁਣੀ ਅਗਲੇ ਸਾਲ ਬਾਰੇ ਕਹਿਣਾ ਗਲਤ ਹੋਵੇਗਾ। ਅਗਲਾ ਟੂਰਨਾਮੈਂਟ ਵਿਸ਼ਵ ਕੱਪ ਹੈ ਅਤੇ ਚੇਨਈ ਸੁਪਰ ਕਿੰਗਜ਼ ਬਾਰੇ ਅਸੀਂ ਬਾਅਦ 'ਚ ਗੱਲ ਕਰਾਂਗੇ। ਉਮੀਦ ਹੈ ਕਿ ਅਗਲੇ ਸਾਲ ਮਿਲਾਂਗੇ।