ਵਾਅ ਦੇ ਮੁਰੀਦ ਰਹਾਣੇ ਨੇ ਉਸਦੇ ਨਾਲ ਇੰਸਟਾਗ੍ਰਾਮ ''ਤੇ ਸ਼ੇਅਰ ਕੀਤੀ ਤਸਵੀਰ

01/12/2020 7:22:01 PM

ਨਵੀਂ ਦਿੱਲੀ— ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਣੇ ਨੇ ਸਾਬਕਾ ਆਸਟਰੇਲੀਆਈ ਕਪਤਾਨ ਸਟੀਵ ਵਾਅ ਦੀ ਕਦਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਉਸਦੇ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ। ਵਾਅ ਮੁਸ਼ਕਿਲ ਹਾਲਾਤਾਂ 'ਚ ਆਰਾਮਦਾਇਕ ਹੋਣ ਦੇ ਲਈ ਮਸ਼ਹੂਰ ਸਨ। ਰਹਾਣੇ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਲਿਖਿਆ ਕਿ ਸਟੀਵ ਵਾਅ ਨਾਲ ਗੱਲ ਕਰਨਾ ਸ਼ਾਨਦਾਰ ਰਿਹਾ। ਹਮੇਸ਼ਾ ਤੋਂ ਖਿਡਾਰੀ ਤੇ ਕਪਤਾਨ ਦੇ ਤੌਰ 'ਤੇ ਮਾਨਸਿਕ ਮਜ਼ਬੂਤੀ ਦਾ ਮੁਰੀਦ ਰਿਹਾ ਹਾਂ।

 
 
 
 
 
View this post on Instagram
 
 
 
 
 
 
 
 
 

Was great chatting with @stevewaugh. Had always admired his mental strength as a player and as a leader.

A post shared by Ajinkya Rahane (@ajinkyarahane) on Jan 12, 2020 at 2:16am PST


ਰਹਾਣੇ ਨੇ ਆਸਟਰੇਲੀਆ ਦੇ ਵਿਸ਼ਵ ਕੱਪ ਅਜੇਤੂ ਕਪਤਾਨ ਵਾਅ (54 ਸਾਲਾ) ਦੇ ਨਾਲ ਆਪਣੀ ਤਸਵੀਰ ਵੀ ਸ਼ੇਅਰ ਕੀਤੀ, ਜਿਸ ਨੇ 168 ਟੈਸਟ ਤੇ 325 ਵਨ ਡੇ ਖੇਡੇ ਹਨ। ਰਹਾਣੇ ਉਸ ਭਾਰਤੀ ਵਨ ਡੇ ਟੀਮ ਦਾ ਹਿੱਸਾ ਨਹੀਂ ਹਨ ਜੋ ਮੁੰਬਈ 'ਚ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ 'ਚ ਆਸਟਰੇਲੀਆ ਦਾ ਸਾਹਮਣਾ ਕਰੇਗੀ। 31 ਸਾਲਾ ਦਾ ਇਹ ਖਿਡਾਰੀ ਭਾਰਤ ਏ ਟੀਮ ਦਾ ਹਿੱਸਾ ਹੈ ਜੋ ਨਿਊਜ਼ੀਲੈਂਡ ਵਿਰੁੱਧ 7 ਫਰਵਰੀ ਤੋਂ 10 ਫਰਵਰੀ ਤਕ ਚਾਰ ਵਨ ਡੇ ਮੈਚ ਖੇਡੇਗੀ। ਭਾਰਤ 21 ਫਰਵਰੀ ਤੋਂ ਨਿਊਜ਼ੀਲੈਂਡ ਵਿਰੁੱਧ 2 ਟੈਸਟ ਮੈਚ ਖੇਡੇਗੀ।

Gurdeep Singh

This news is Content Editor Gurdeep Singh