ਵਾਟਲਿੰਗ ਦਾ ਦੋਹਰਾ ਸੈਂਕੜਾ, ਨਿਊਜ਼ੀਲੈਂਡ ਜਿੱਤ ਦੇ ਨੇੜੇ

11/24/2019 8:08:11 PM

ਮਾਊਂਟ ਮਾਨਗਨੁਈ- ਵਿਕਟਕੀਪਰ ਬੀ. ਜੇ. ਵਾਟਲਿੰਗ  (205) ਦੇ ਪਹਿਲੇ ਦੋਹਰੇ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਇੰਗਲੈਂਡ ਖਿਲਾਫ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਜਿੱਤ ਦੇ ਨੇੜੇ ਪਹੁੰਚ ਗਈ । ਨਿਊਜ਼ੀਲੈਂਡ ਨੇ 6 ਵਿਕਟਾਂ 'ਤੇ 394 ਦੌੜਾਂ ਤੋਂ ਅੱਗੇ ਖੇਡਦੇ ਹੋਏ 201 ਓਵਰਾਂ 'ਚ 9 ਵਿਕਟਾਂ 'ਤੇ 615 ਦੌੜਾਂ ਬਣਾ ਕੇ ਆਪਣੀ ਪਹਿਲੀ ਪਾਰੀ ਖਤਮ ਐਲਾਨ ਕਰ ਦਿੱਤੀ । ਨਿਊਜ਼ੀਲੈਂਡ ਨੂੰ ਇਸ ਤਰ੍ਹਾਂ ਪਹਿਲੀ ਪਾਰੀ 'ਚ 262 ਦੌੜਾਂ ਦੀ ਬੜ੍ਹਤ  ਮਿਲੀ । ਇੰਗਲੈਂਡ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀਆਂ 3 ਵਿਕਟਾਂ ਸਿਰਫ 55 ਦੌੜਾਂ 'ਤੇ ਗੁਆ ਦਿੱਤੀਆਂ ਅਤੇ ਪਾਰੀ ਦੀ ਹਾਰ ਤੋਂ ਬਚਣ ਲਈ ਉਸ ਨੇ ਅਜੇ  207 ਦੌੜਾਂ ਬਣਾਉਣੀਆਂ ਹਨ । ਵਾਟਲਿੰਗ ਨੇ ਸਵੇਰੇ 119 ਅਤੇ ਮਿਸ਼ੇਲ ਸੈਂਟਨਰ ਨੇ 31 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ । ਵਾਟਲਿੰਗ ਨੇ ਅਜੇਤੂ 142 ਦੌੜਾਂ ਦੇ ਆਪਣੇ ਸਰਵਸ੍ਰੇਸ਼ਠ ਸਕੋਰ ਨੂੰ ਪਿੱਛੇ ਛੱਡਿਆ ਅਤੇ ਆਪਣਾ ਪਹਿਲਾ ਦੋਹਰਾ ਸੈਂਕੜਾ ਪੂਰਾ ਕੀਤਾ । ਵਾਟਲਿੰਗ ਨੇ 473 ਗੇਂਦਾਂ 'ਤੇ 205 ਦੌੜਾਂ ਦੀ ਪਾਰੀ 'ਚ 24 ਚੌਕੇ ਅਤੇ ਇਕ ਛੱਕਾ ਲਾਇਆ ।  
ਸੈਂਟਨਰ ਨੇ ਵੀ ਆਪਣਾ ਸੈਂਕੜਾ ਪੂਰਾ ਕੀਤਾ । ਸੈਂਟਨਰ ਨੇ 269 ਗੇਂਦਾਂ 'ਤੇ 126 ਦੌੜਾਂ 'ਚ 11 ਚੌਕੇ ਅਤੇ 5 ਛੱਕੇ ਲਾਏ ।ਦੋਵਾਂ ਨੇ 7ਵੀਂ ਵਿਕਟ ਲਈ 261 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਨਿਊਜ਼ੀਲੈਂਡ ਦੀ ਪਾਰੀ 'ਚ 54 ਵਾਧੂ ਦੌੜਾਂ ਦਾ ਵੀ ਯੋਗਦਾਨ ਰਿਹਾ।  

Gurdeep Singh

This news is Content Editor Gurdeep Singh