ਕੁਲਦੀਪ ਯਾਦਵ ਦੀ ਕਿਸਮਤ 'ਤੇ ਫਿਰਿਆ ਪਾਣੀ, ਵਿਸ਼ਵ ਰਿਕਾਰਡ ਤੋਂ ਖੁੰਝਿਆ

02/16/2018 9:58:40 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ 'ਚਾਈਨਾਮੈਨ' ਗੇਂਦਬਾਜ਼ ਕੁਲਦੀਪ ਯਾਦਵ ਦੱਖਣੀ ਅਫਰੀਕਾ ਖਿਲਾਫ ਵਨ ਡੇ ਸੀਰੀਜ਼ ਦੇ ਆਖਰੀ 6ਵੇਂ ਮੈਚ 'ਚ ਵਰਲਡ ਰਿਕਾਰਡ ਬਣਾਉਣ ਤੋਂ ਖੁੰਜ ਗਿਆ। ਇਹ ਰਿਕਾਰਡ ਸੀ ਕਿਸੇ ਇਕ ਦੋ-ਪੱਖੀ ਵਨ ਡੇ ਸੀਰੀਜ਼ 'ਚ ਕਿਸੇ ਗੇਂਦਬਾਜ਼ ਵਲੋਂ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਦਾ।
ਕੁਲਦੀਪ ਨੇ ਪਹਿਲੇ 5 ਵਨ ਡੇ ਮੈਚਾਂ 'ਚ 16 ਵਿਕਟਾਂ ਹਾਸਲ ਕਰ ਲਇਆ ਸਨ ਉਸ ਨੇ ਕਿਸੇ ਇਕ ਸੀਰੀਜ਼ 'ਚ ਸਭ ਵੱਧ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਬਣਾਉਣ ਲਈ ਤਿੰਨ ਵਿਕਟਾਂ ਦੀ ਜਰੂਰਤ ਸੀ। ਜਿਸ ਲੈਅ ਨਾਲ ਕੁਲਦੀਪ ਨਜ਼ਰ ਆ ਰਿਹਾ ਸੀ ਇਸ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਆਖਰੀ ਮੈਚ 'ਚ ਤਿੰਨ ਵਿਕਟਾਂ ਲਵੇਗਾ ਪਰ ਉਸ ਦੀ ਕਿਸਮਤ 'ਤੇ ਪਾਣੀ ਫਿਰ ਗਿਆ। ਉਸ ਨੇ 10 ਓਵਰਾਂ ਦੀ ਗੇਂਦਬਾਜ਼ ਕਰਦੇ ਹੋਏ 51 ਦੌੜਾਂ ਦਿੱਤੀਆਂ ਅਤੇ ਸਿਰਫ 1 ਵਿਕਟ ਹਾਸਲ ਹੀ ਕਰ ਸਕਿਆ।
ਪਰ ਕਰ ਗਿਆ ਇਨ੍ਹਾਂ ਗੇਂਦਬਾਜ਼ਾਂ ਦੀ ਬਰਾਬਰੀ
'ਚਾਈਨਾਮੈਨ' ਕੁਲਦੀਪ ਭਾਵੇ ਹੀ ਇਕ ਸੀਰੀਜ਼ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ 'ਚ ਨਾਕਾਮ ਰਹਿ ਗਿਆ ਹੋਵੇ, ਪਰ ਉਸ ਨੇ ਦੋ ਗੇਂਦਬਾਜ਼ਾਂ ਦੀ ਬਰਾਬਰੀ ਕਰ ਲਈ ਹੈ। ਕੁਲਦੀਪ ਨੇ ਇਕ ਸੀਰੀਜ਼ 'ਚ 17 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕ੍ਰੇਗ ਮੈਥਿਊਜ਼ ਅਤੇ ਵਿੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਪੈਟ੍ਰਿਕ ਪੈਟਰਸਨ ਦੀ ਬਰਾਬਰੀ ਕਰ ਲਈ ਹੈ। ਕ੍ਰੇਗ ਨੇ 1994 'ਚ ਆਸਟਰੇਲੀਆ ਖਿਲਾਫ ਹੋਈ 7 ਮੈਚਾਂ ਦੀ ਸੀਰੀਜ਼ 'ਚ ਕੁਲਦੀਪ 17 ਵਿਕਟਾਂ ਹਾਸਲ ਕੀਤੀਆਂ ਸਨ, ਜਦਕਿ ਪੈਟ੍ਰਿਕ ਨੇ 1987 'ਚ ਭਾਰਤ ਖਿਲਾਫ 6 ਮੈਚਾਂ 'ਚ ਕੁਲ 17 ਵਿਕਟਾਂ ਹਾਸਲ ਕੀਤੀਆਂ ਸਨ।
ਸੀਰੀਜ਼ 'ਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ
ਇਕ ਦੋ-ਪੱਖੀ ਵਨ ਡੇ ਸੀਰੀਜ਼ 'ਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਦੋ ਗੇਂਦਬਾਜ਼ਾਂ ਦੇ ਨਾਂ ਹੈ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਗੇਂਦਬਾਜ਼ ਭਾਰਤੀ ਹਨ। ਜਿਸ ਦਾ ਨਾਂ ਜਵਾਗਲ ਸ਼੍ਰੀਨਾਥ ਅਤੇ ਅਮਿਤ ਮਿਸ਼ਰਾ ਹੈ। ਭਾਰਤੀ ਟੀਮ ਲਈ ਤੇਜ਼ ਗੇਂਦਬਾਜ਼ੀ ਕਰ ਚੁੱਕੇ ਜਵਾਗਲ ਸ਼੍ਰੀਨਾਥ ਨੇ 2002-03 'ਚ ਨਿਊਜ਼ੀਲੈਂਡ ਖਿਲਾਫ ਹੋਈ 7 ਮੈਚਾਂ ਦੀ ਸੀਰੀਜ਼ 'ਚ 18 ਵਿਕਟਾਂ ਹਾਸਲ ਕਰ ਕੇ ਵਰਲਡ ਰਿਕਾਰਡ ਕਾਇਮ ਕੀਤਾ ਸੀ। ਇਸ ਤੋਂ ਬਾਅਦ ਸਪਿਨਰ ਅਮਿਤ ਮਿਸ਼ਰਾ ਨੇ 2013 'ਚ ਜਿੰਬਾਬਵੇ ਖਿਲਾਫ ਹੋਏ 5 ਮੈਚਾਂ 'ਚ 18 ਵਿਕਟਾਂ ਹਾਸਲ ਕਰ ਕੇ ਵਰਲਡ ਰਿਕਾਰਡ ਦੀ ਬਰਾਬਰੀ ਕੀਤੀ ਸੀ।
ਦੱਖਣੀ ਅਫਰੀਕਾ ਖਿਲਾਫ ਇਸ ਤਰ੍ਹਾਂ ਰਿਹਾ ਯਾਦਵ ਦਾ ਪ੍ਰਦਰਸ਼ਨ
ਪਹਿਲਾਂ ਵਨ ਡੇ— 10 ਓਵਰ, 34 ਦੌੜਾਂ, 3 ਵਿਕਟਾਂ

ਦੂਜਾ ਵਨ ਡੇ— 6 ਓਵਰ, 20 ਦੌੜਾਂ, 3 ਵਿਕਟਾਂ

ਤੀਜਾ ਵਨ ਡੇ ਮੈਚ— 9 ਓਵਰ, 23 ਦੌੜਾਂ, 4 ਵਿਕਟਾਂ

ਚੌਥਾ ਵਨ ਡੇ— 6 ਓਵਰ, 51 ਦੌੜਾਂ, 2 ਵਿਕਟਾਂ

ਪੰਜਵਾਂ ਵਨ ਡੇ— 10 ਓਵਰ, 57 ਦੌੜਾਂ, 4 ਵਿਕਟਾਂ

ਛੇਵਾਂ ਵਨ ਡੇ— 10 ਓਵਰ, 51 ਦੌੜਾਂ, 1 ਵਿਕਟ