ਸਿਕਸਰ ਕਿੰਗ ਗੇਲ ਨੇ ਕੁਝ ਇਸ ਅੰਦਾਜ਼ ''ਚ ਮਨਾਇਆ ਜਿੱਤ ਜਸ਼ਨ: ਦੇਖੋ ਵੀਡੀਓ

04/09/2019 5:22:57 PM

ਮੋਹਾਲੀ- ਆਈ. ਪੀ. ਐੱਲ ਦੇ 22ਵੇਂ ਮੈਚ 'ਚ ਕਿੰਗਜ਼ ਇਲੈਵਨ ਪੰਜਾਬ ਨੇ ਰੋਮਾਂਚਕ ਮੁਕਾਬਲੇ 'ਚ ਮੋਹਾਲੀ ਦੇ ਸਟੇਡੀਅਮ 'ਚ ਸਨਰਾਇਜਰਜ਼ ਹੈਦਰਾਬਾਦ ਨੂੰ ਮਾਤ ਦਿੱਤੀ। ਮੈਚ ਤੋਂ ਬਾਅਦ ਧਾਕੜ ਬੱਲੇਬਾਜ਼ ਕ੍ਰਿਸ ਗੇਲ ਸੀਜਨ ਦੇ ਛੇਵੇਂ ਮੈਚ 'ਚ ਚੌਥੀ ਜਿੱਤ ਦਾ ਜਸ਼ਨ ਮਨਾਉਂਦੇ ਵਿਖੇ। ਮੈਚ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਸਿਕਸਰ ਕਿੰਗ ਗੇਲ ਦਾ ਸਟੇਡੀਅਮ ਤੋਂ ਬਾਹਰ ਸ਼ਾਨਦਾਰ ਸਵਾਗਤ ਕੀਤਾ ਗਿਆ। ਕਿੰਗਸ ਇਲੈਵਨ ਪੰਜਾਬ ਦੀ ਜਰਸੀ ਪਾ ਕੇ ਲੋਕਾਂ ਨੇ ਗੇਲ ਦਾ ਪੰਜਾਬੀ ਅੰਦਾਜ਼ 'ਚ ਢੋਲ ਵਜਾ ਕੇ ਸਵਾਗਤ ਕੀਤਾ। ਗੇਲ ਨੇ ਵੀ ਢੋਲ 'ਤੇ ਭੰਗੜਾ ਕਰ ਕੇ ਫੈਂਸ ਨੂੰ ਖੁਸ਼ ਕਰ ਦਿੱਤਾ।
 

 
 
 
 
 
View this post on Instagram
 
 
 
 
 
 
 
 
 

Finishing the day, 'UNIVERSE BOSS' style! 🤩♥️ #SaddaPunjab #KXIPvSRH #KXIP #VIVOIPL

A post shared by Kings XI Punjab (@kxipofficial) on Apr 8, 2019 at 12:34pm PDT

ਕਿੰਗਜ਼ ਇਲੈਵਨ ਪੰਜਾਬ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਕ੍ਰਿਸ ਗੇਲ ਦੇ ਇਸ ਡਾਂਸ ਦੀ ਵੀਡੀਓ ਸ਼ੇਅਰ ਕੀਤੀ ਹੈ। ਅਜੇ ਤੱਕ 3 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਵੀਡੀਓ ਨੂੰ ਵੇਖ ਚੁੱਕੇ ਹਨ। ਵੀਡੀਓ 'ਚ ਗੇਲ ਜਿਵੇਂ ਹੀ ਸਟੇਡੀਅਮ ਤੋਂ ਬਾਹਰ ਆਉਂਦੇ ਹਨ, ਉਨ੍ਹਾਂ ਦਾ ਢੋਲ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ। ਢੋਲ ਨੂੰ ਵੇਖ ਕੇ ਗੇਲ ਵੀ ਖੁਸ਼ੀ ਨਾਲ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹਨ।