ਵਸੀਮ ਅਕਰਮ ਨੇ ਜਸਪ੍ਰੀਤ ਬੁਮਰਾਹ ਨੂੰ ਦਿੱਤੀ ਇਹ ਖਾਸ ਸਲਾਹ

05/11/2020 2:35:09 AM

ਨਵੀਂ ਦਿੱਲੀ— ਪਾਕਿਸਤਾਨ ਦੇ ਦਿੱਗਜ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਵਰਗੇ ਗੇਂਦਬਾਜ਼ ਨੂੰ ਇੰਗਲੈਂਡ ਦੇ ਕਾਊਂਟੀ ਕ੍ਰਿਕਟ 'ਚ ਖੇਡਣ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਉਹ ਪਹਿਲਾਂ ਹੀ ਅੰਤਰਰਾਸਟਰੀ ਕ੍ਰਿਕਟ ਦੇ ਤਿੰਨੇ ਸਵਰੂਪਾਂ 'ਚ ਖੇਡਦੇ ਹਨ। ਬੁਮਰਾਹ ਨੇ ਅਜੇ ਤਕ ਕਾਊਂਟੀ ਕ੍ਰਿਕਟ ਨਹੀਂ ਖੇਡਿਆ ਹੈ ਤੇ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਚੋਟੀ ਗੇਂਦਬਾਜ਼ਾਂ 'ਚੋਂ ਇਕ ਹਨ। ਅਕਰਮ ਨੇ ਕਿਹਾ- 'ਹੁਣ ਬਹੁਤ ਕ੍ਰਿਕਟ ਖੇਡਿਆ ਜਾ ਰਿਹਾ ਹੈ। ਬੁਮਰਾਹ ਵਰਗੇ ਚੋਟੀ ਦੇ ਗੇਂਦਬਾਜ਼, ਜੋ ਭਾਰਤ ਦਾ ਨੰਬਰ ਇਕ ਗੇਂਦਬਾਜ਼ ਹੈ। ਮੈਂ ਸਲਾਹ ਦਿੰਦਾ ਹਾਂ ਕਿ ਉਹ ਆਰਾਮ ਕਰੇ ਤੇ ਕਾਊਂਟੀ ਕ੍ਰਿਕਟ ਖੇਡਣ ਦੇ ਪਿੱਛੇ ਨਾ ਦੌੜੇ। ਨੌਜਵਾਨ ਖਿਡਾਰੀਆਂ ਨੂੰ ਗੇਂਦਬਾਜ਼ੀ ਸਿੱਖਣ ਦੇ ਲਈ ਫਸਟ ਕਲਾਸ ਕ੍ਰਿਕਟ 'ਚ ਜ਼ਿਆਦਾ ਖੇਡਣਾ ਚਾਹੀਦਾ ਹੈ।' 


ਅਕਰਮ ਨੇ ਇਸ ਗੇਂਦਬਾਜ਼ ਨੂੰ ਕਿਹਾ ਕਿ ਟੀ-20 ਦੇ ਦੌਰ 'ਚ ਵੀ ਟੈਸਟ ਕ੍ਰਿਕਟ ਦਾ ਮਹੱਤਵ ਸਭ ਤੋਂ ਜ਼ਿਆਦਾ ਹੈ। ਖੱਬੇ ਹੱਥ ਦੇ ਸਰਵਸ੍ਰੇਸ਼ਠ ਗੇਂਦਬਾਜ਼ਾਂ 'ਚੋਂ ਇਕ ਅਕਰਮ ਨੇ ਇਕ ਚੈਨਲ 'ਤੇ ਕਿਹਾ ਕਿ ਟੀ-20 ਸ਼ਨਦਾਰ ਸਵਰੂਪ ਹੈ। ਉੱਥੇ ਬਹੁਤ ਪੈਸਾ ਹੈ। ਮੈਂ ਖਿਡਾਰੀਆਂ ਦੇ ਲਈ ਪੈਸੇ ਦੀ ਜ਼ਰੂਰਤ ਨੂੰ ਸਮਝਦਾ ਹਾਂ। ਉਨ੍ਹਾਂ ਨੇ ਕਿਹਾ ਕਿ ਟੀ-20 'ਚ ਕੋਈ ਗੇਂਦਬਾਜ਼ੀ ਦੀ ਕਲਾ ਨਹੀਂ ਸਿੱਖ ਸਕਦਾ।

Gurdeep Singh

This news is Content Editor Gurdeep Singh