ਵਸੀਮ ਅਕਰਮ WC ਦੇ ਫਾਈਨਲ ''ਚ ਇਸ ਟੀਮ ਨੂੰ ਕਰਨਗੇ ਸਪੋਰਟ, ਦੱਸੀ ਇਹ ਖ਼ਾਸ ਵਜ੍ਹਾ

07/13/2019 5:23:35 PM

ਸਪੋਰਟਸ ਡੈਸਕ— ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਐਤਵਾਰ (14 ਜੁਲਾਈ) ਨੂੰ ਇਤਿਹਾਸਕ ਲਾਰਡਸ ਸਟੇਡੀਅਮ 'ਚ ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 2019 ਦਾ ਫਾਈਨਲ ਮੈਚ ਖੇਡਿਆ ਜਾਵੇਗਾ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਇਸ ਮਹਾਮੁਕਾਬਲੇ 'ਚ ਆਪਣੀ ਪਸੰਦੀਦਾ ਟੀਮ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੇ ਮੁਤਾਬਕ ਮੋਰਗਨ ਦੀ ਟੀਮ ਵਰਲਡ ਕੱਪ ਟਰਾਫੀ ਚੁੱਕੇਗੀ। ਇੰਗਲੈਂਡ ਮੌਜੂਦਾ ਚੈਂਪੀਅਨ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪਹੁੰਚੀ ਹੈ। ਦੂਜੇ ਪਾਸੇ ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਆਪਣੀ ਜਗ੍ਹਾ ਬਣਾਈ ਹੈ। 

ਅਕਰਮ ਨੇ ਟਵੀਟ ਕੀਤਾ, ''ਵਰਲਡ ਕੱਪ ਦੋ ਟੀਮਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਜੋ ਬਹੁਤ ਸਾਰੇ ਲੋਕਾਂ ਲਈ ਘਰ ਹੈ। ਜਿਸ ਕਰਕੇ ਮੈਨੂੰ ਇਹ ਚੁਣਨ 'ਚ ਮੁਸ਼ਕਲ ਹੋਈ ਹੈ ਕਿ ਕਿਸ ਨੂੰ ਸਪੋਰਟ ਕਰਾਂ। ਪਰ ਇੰਗਲੈਂਡ ਪਿਛਲੇ 30 ਸਾਲਾਂ ਤੋਂ ਮੇਰਾ ਦੂਜਾ ਘਰ ਰਿਹਾ ਹੈ, ਇਸ ਲਈ ਮੈਂ ਇੰਗਲੈਂਡ ਨੂੰ ਸਪੋਰਟ ਕਰਨ ਦਾ ਫੈਸਲਾ ਕੀਤਾ ਹੈ, ਜਿੱਥੇ ਮੇਰਾ ਦਿਲ ਹੈ। ਤੁਸੀਂ ਕਿਸ ਨੂੰ ਸਪੋਰਟ ਕਰ ਰਹੇ ਹੋ। 

ਜ਼ਿਕਰਯੋਗ ਹੈ ਕਿ ਸ਼ੁਰੂਆਤ ਤੋਂ ਹੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਦੀ ਟੀਮ ਨੇ 27 ਸਾਲਾਂ ਬਾਅਦ ਫਾਈਨਲ 'ਚ ਜਗ੍ਹਾ ਬਣਾਈ ਹੈ। ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਲਗਾਤਾਰ ਦੂਜੀ ਵਾਰ ਫਾਈਨਲ 'ਚ ਪਹੁੰਚੀ ਹੈ।

Tarsem Singh

This news is Content Editor Tarsem Singh