CWC: ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਸਾਬਕਾ ਧਾਕੜਾਂ ਨੇ ਪਾਕਿ ਟੀਮ ਨੂੰ ਲਗਾਈ ਫਿੱਟਕਾਰ

06/18/2019 10:31:00 AM

ਸਪੋਰਟਸ ਡੈਸਕ— ਸਾਬਕਾ ਕਪਤਾਨ ਵਸੀਮ ਅਕਰਮ ਸਮੇਤ ਪਾਕਿਸਤਾਨ ਦੇ ਸਾਬਕਾ ਕ੍ਰਿਕਟਰਾਂ ਨੇ ਵਰਲਡ ਕੱਪ 'ਚ ਲੰਬੇ ਸਮੇਂ ਦੀ ਵਿਰੋਧੀ ਭਾਰਤ ਦੇ ਖਿਲਾਫ ਆਸਾਨੀ ਨਾਲ ਗੋਡੇ ਟੇਕਣ ਲਈ ਟੀਮ ਨੂੰ ਲੰਬੇ ਹੱਥੀਂ ਲਿਆ ਹੈ। ਪਾਕਿਸਤਾਨ ਦਾ ਵਰਲਡ ਕੱਪ 'ਚ ਭਾਰਤ ਖਿਲਾਫ ਹਾਰ ਦਾ ਰਿਕਾਰ 7-0 ਹੈ। ਇਸ ਵਾਰ ਮੈਨਚੈਸਟਰ 'ਚ ਉਸ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ 'ਚ ਭਾਰਤ ਨੇ 89 ਦੌੜਾਂ ਨਾਲ ਹਰਾਇਆ। ਵਸੀਮ ਨੇ ਕਿਹਾ, ''ਟੀਮ ਚੋਣ ਹੀ ਗਲਤ ਸੀ। ਵਰਲਡ ਕੱਪ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਰਣਨੀਤੀ ਨਜ਼ਰ ਨਹੀਂ ਆਈ।'' ਉਨ੍ਹਾਂ ਕਿਹਾ, ''ਜਿੱਤ ਹਾਰ ਖੇਡ ਦਾ ਹਿੱਸਾ ਹੈ। ਪਰ ਇਸ ਤਰ੍ਹਾਂ ਨਾਲ ਬਿਨਾ ਲੜੇ ਹਾਰਨਾ ਸੌਖਾ ਨਹੀਂ ਹੈ।'' 

ਟਾਸ ਜਿੱਤ ਕੇ ਗੇਂਦਬਾਜ਼ੀ ਦੇ ਆਪਣੇ ਫੈਸਲੇ ਦਾ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਭਾਵੇਂ ਹੀ ਬਚਾਅ ਕੀਤਾ ਹੋਵੇ ਪਰ ਸਾਬਕਾ ਕ੍ਰਿਕਟਰਾਂ ਨੇ ਇਸ ਨੂੰ ਗਲਤ ਠਹਿਰਾਇਆ। ਸਾਬਕਾ ਟੈਸਟ ਬੱਲੇਬਾਜ਼ ਬਾਸਿਤ ਅਲੀ ਨੇ ਕਿਹਾ, ''ਵਿਰਾਟ ਕੋਹਲੀ ਦਿਮਾਗੀ ਖੇਡ ਖੇਡਦਾ ਹੈ। ਉਸ ਨੇ ਕਿਹਾ ਕਿ ਉਹ ਪਹਿਲਾਂ ਗੇਂਦਬਾਜ਼ੀ ਚੁਣਦਾ ਹੈ ਅਤੇ ਅਸੀਂ ਉਸ ਦੇ ਜਾਲ 'ਚ ਫਸ ਜਾਂਦੇ ਹਾਂ। ਸਾਬਕਾ ਤੇਜ਼ ਗੇਂਦਬਾਜ਼ ਸਿੰਕਦਰ ਬਖਤ ਨੇ ਪਾਕਿਸਤਾਨ ਕ੍ਰਿਕਟ ਬੋਰਡ ਤੋਂ ਅਜਿਹਾ ਪ੍ਰਬੰਧ ਕਰਨ ਨੂੰ ਕਿਹਾ ਹੈ ਕਿ ਚੰਗਾ ਪ੍ਰਦਰਸ਼ਨ ਨਹੀਂ ਕਰਨ 'ਤੇ ਖਿਡਾਰੀਆਂ ਦੇ ਕਰਾਰ ਅਤੇ ਮੈਚ ਫੀਸ 'ਚੋਂ ਪੈਸੇ ਕੱਟ ਲਿਆ ਜਾਵੇ।


Tarsem Singh

Content Editor

Related News