ਵਾਰਨ ਤੋਂ ਪ੍ਰਭਾਵਿਤ ਹੋ ਕੇ ਸ਼ਰਾਬ ਕੰਪਨੀਆਂ ਨੂੰ ਸੈਨੇਟਾਈਜ਼ਰ ਬਣਾਉਣ ਦਾ ਮਿਲਿਆ ਸੁਝਾਅ

04/05/2020 5:30:53 PM

ਗੁਹਾਟੀ : ਆਪਣੀ ਫਿਰਕੀ ਨਾਲ ਦੁਨੀਆ ਭਰ ਦੇ ਬੱਲੇਬਾਜ਼ਾਂ ਨੂੰ ਨਚਾਉਣ ਵਾਲੇ ਆਸਟਰੇਲੀਆ ਦੇ ਸਾਬਕਾ ਦਿੱਗਜ ਖਿਡਾਰੀ ਸ਼ੇਨ ਵਾਰਨ ਦੀ ਪਹਿਲ ਤੋਂ ਪ੍ਰਭਾਵਿਤ ਹੋ ਕੇ ਅਸਮ ਦੇ ਆਬਕਾਰੀ ਵਿਭਾਗ ਬਣਾਉਣ ਵਾਲੀਆਂ ਕੰਪਨੀਆਂ ਨੂੰ ਕੋਵਿਡ-19 ਨਾਲ ਨਜਿੱਠਣ ਲਈ ਸੈਨੇਟਾਈਜ਼ਰ ਬਣਾਉਣ ਦੀ ਸਲਾਹ ਦਿੱਤੀ ਹੈ। ਕਰੋੜਾਂ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਵਾਰਨ ਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਉਸ ਦੇ ਵਿਚਾਰ ਨਾਲ ਅਸਮ ਦਾ ਆਬਕਾਰੀ ਵਿਭਾਗ ਇੰਨਾ ਪ੍ਰਭਾਵਿਤ ਹੋਵੇਗਾ। ਵਾਰਨ ਨੇ ਪਿਛਲੇ ਦਿਨੀਂ ਕਿਹਾ ਕਿ ਸੀ ਉਨ੍ਹਾਂ ਦੀ ਸ਼ਰਾਬ ਬਣਾਉਣ ਵਾਲੀ ਕੰਪਨੀ ਇਸ ਵਿਸ਼ਵ ਪੱਧਰੀ ਮਹਾਮਾਰੀ ਨਾਲ ਲੜਨ ਦੇ ਲਈ ਹੈਂਡ ਸੈਨੇਟਾਈਜ਼ਰ ਬਣਾ ਕੇ ਵੈਸਟਰਨ ਆਸਟਰੇਲੀਆ ਦੇ 2 ਹਸਪਤਾਲਾਂ ਨੂੰ ਦੇਵੇਗੀ। ਜਦੋਂ ਸੂਬੇ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਸੂਬੇ ਵਿਚ ਸੈਨੇਟਾਈਜ਼ਰ ਅਤੇ ਸੁਰੱਖਿਆ ਮਾਸਕ ਦੀ ਭਾਰੀ ਕਮੀ ਹੈ ਤਾਂ ਆਬਕਾਰੀ ਵਿਭਾਗ ਨੂੰ ਇਹ ਵਿਚਾਰ ਆਇਆ ਕਿ ਸ਼ਰਾਬ ਨਿਰਮਾਤਾ ਇਸ ਦਾ ਉਤਪਾਦਨ ਕਰਦੇ ਹਨ ਕਿਉਂਕਿ ਚਿਕਿਤਸਾ ਵਿਚ ਇਸਤੇਮਾਲ ਹੋਣ ਵਾਲੇ ਸੈਨੇਟਾਈਜ਼ਰ ਵਿਚ 70 ਫੀਸਦੀ ਅਲਕੋਹਲ ਹੁੰਦਾ ਹੈ।

ਅਸਮ ਦੇ ਆਬਕਾਰੀ ਮੰਤਰੀ ਪਰਿਮਲ ਸੁਖਲਾਵੈਧ ਨੇ ਇੱਥੇ ਪੀ. ਟੀ. ਆਈ. ਨੂੰ ਦੱਸਿਆ, ‘‘ਇਸ ਮਾਮਲੇ ਵਿਚ ਆਬਕਾਰੀ ਵਿਭਾਗ ਨੇ ਆਸਟਰੇਲੀਆ ਕ੍ਰਿਕਟ ਦੇ ਸਾਬਕਾ ਕ੍ਰਿਕਟਰ ਸ਼ੇਨ ਵਾਰਨ ਦੀ ਮਲਕੀਅਤ ਵਾਲੀ ਸ਼ਰਾਬ ਕੰਪਨੀ ਵੱਲੋਂ ਕੀਤੀ ਗਈ ਪ੍ਰਸ਼ੰਸਾਯੋਗ ਪਹਿਲ ਸਿਖ ਲਈ, ਜਿਸ ਨੇ ਸ਼ਰਾਬ ਬਣਾਉਣੀ ਬੰਦ ਕਰ ਸੈਨੇਟਾਈਜ਼ਰ ਦਾ ਉਤਪਾਦਨ ਸ਼ੁਰੂ ਕੀਤਾ ਹੈ।’’

Ranjit

This news is Content Editor Ranjit