ਵਾਰਨਰ ਨੇ ਫਿਰ ਮੈਦਾਨ 'ਤੇ ਕੀਤੀ ਸ਼ਰਮਨਾਕ ਹਰਕਤ, ਮੈਚ ਵਿਚਾਲੇ ਹੀ ਅੰਪਾਇਰ ਨੇ ਲਾਇਆ ਜੁਰਨਾਮਾ

01/07/2020 3:18:21 PM

ਸਪੋਰਟਸ ਡੈਸਕ— ਸਿਡਨੀ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਨਿਊਜ਼ੀਲੈਂਡ ਨੂੰ ਆਸਟਰੇਲੀਆਈ ਟੀਮ ਨੇ 3 ਮੈਚਾਂ ਦੀ ਟੈਸਟ ਸੀਰੀਜ਼ 'ਤੇ 3-0 ਨਾਲ ਕਬਜ਼ਾ ਕਰ ਲਿਆ। ਨਿਊਜ਼ੀਲੈਂਡ ਦੀ ਟੀਮ ਦਾ ਟੈਸਟ ਸੀਰੀਜ਼ 'ਚ ਕੰਗਾਰੂ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਇਕ ਵਾਰ ਫਿਰ ਤੋਂ ਮੈਦਾਨ 'ਤੇ ਸ਼ਰਮਨਾਕ ਹਰਕਤ ਕੀਤੀ ਅਤੇ ਅਜਿਹੇ 'ਚ ਤੁਰੰਤ ਮੈਦਾਨੀ ਅੰਪਾਇਰ ਨੇ ਉਨ੍ਹਾਂ ਦੀ ਟੀਮ 'ਤੇ 5 ਦੌੜਾਂ ਦਾ ਜੁਰਮਾਨਾ ਲਗਾ ਦਿੱਤਾ।

ਲਾਬੁਸ਼ਾਨੇ ਅਤੇ ਵਾਰਨਰ ਨੇ ਪਿੱਚ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼
ਆਸਟਰੇਲੀਆਈ ਟੀਮ ਦੇ ਦੂਜੀ ਪਾਰੀ ਜਾਰੀ ਸੀ, ਡੇਵਿਡ ਵਾਰਨਰ ਸੈਂਕੜਾ ਲਗਾ ਅਤੇ ਮਾਰਨਸ ਲਾਬੁਸ਼ਾਨੇ ਅਰਧ ਸੈਂਕੜਾ ਬਣਾ ਕੇ ਖੇਡ ਰਿਹਾ ਸੀ। ਦੂਜੀ ਪਾਰੀ ਦੇ 50ਵੇਂ ਓਵਰ 'ਚ ਲਾਬੁਸ਼ਾਨੇ ਅਤੇ ਵਾਰਨਰ ਨੇ ਪਿੱਚ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੀ ਵਾਰ ਮੈਦਾਨੀ ਅੰਪਾਇਰ ਨੇ ਦੋਵਾਂ ਨੂੰ ਚਿਤਾਵਨੀ ਦੇ ਦਿੱਤੀ, ਪਰ ਇਸ ਓਵਰ 'ਚ ਡੇਵਿਡ ਵਾਰਨਰ ਨੇ ਫਿਰ ਤੋਂ ਹਰਕੱਤ ਕੀਤੀ ਅਤੇ ਪਿੱਚ ਦੇ ਗੁੱਡ ਲੈਂਥ ਏਰੀਏ ਨੂੰ ਖ਼ਰਾਬ ਕਰਨ ਦੇ ਇਰਾਦੇ ਨਾਲ ਪਿੱਚ 'ਤੇ ਸਕੋਰ ਬਣਾਉਣ ਲਈ ਦੋੜ ਲਗਾ ਦਿੱਤੀ, ਜਿਸ ਦੇ ਲਈ ਅੰਪਾਇਰ ਨੇ ਸਜ਼ਾ ਦਿੱਤੀ।
ਦੋ ਵਾਰ ਕੰਗਾਰੂ ਖਿਡਾਰੀਆਂ ਨੇ ਕੀਤੀ ਇਹ ਹਰਕਤ
ਆਸਟਰੇਲੀਆਈ ਟੀਮ ਦੀ ਦੂਜੀ ਪਾਰੀ ਮਜ਼ਬੂਤ ਹਾਲਤ 'ਚ ਸੀ ਅਤੇ ਪਿੱਚ ਦਾ ਫਾਇਦਾ ਚੁੱਕਣ ਲਈ ਪਹਿਲਾਂ ਮਾਰਨਸ ਲਾਬੁਸ਼ਾਨੇ ਨੇ 50ਵੇਂ ਓਵਰ ਦੀ ਚੌਥੀ ਗੇਂਦ 'ਤੇ ਗੁੱਡ ਲੈਂਥ ਏਰੀਏ ਵਿਚਾਲੇ ਪਿੱਚ 'ਤੇ ਆ ਗਏ। ਇਸ ਵਾਰ ਵਾਰਨਰ ਅਤੇ ਲਾਬੁਸ਼ਾਨੇ ਨੂੰ ਅੰਪਾਇਰ ਨੇ ਅਧਿਕਾਰਤ ਚਿਤਾਵਨੀ ਦਿੱਤੀ ਕਿ ਜੇਕਰ ਅੱਗੇ ਅਜਿਹਾ ਹੋਇਆ ਤਾਂ ਨਿਊਜ਼ੀਲੈਂਡ ਨੂੰ 5 ਦੌੜਾਂ ਦੇ ਦਿੱਤੀਆਂ ਜਾਣਗੀਆਂ। ਉੱਧਰ ਦੂਜੇ ਪਾਸੇ ਡੇਵਿਡ ਵਾਰਨਰ ਨੇ ਇਸ ਓਵਰ ਦੀ ਆਖਰੀ ਗੇਂਦ 'ਤੇ ਮਿੱਡ ਵਿਕਟ 'ਤੇ ਸ਼ਾਟ ਖੇਡ ਕੇ ਫਿਰ ਤੋਂ ਗੁਡ ਲੈਂਥ ਏਰੀਏ ਵਿਚਾਲੇ ਪਿੱਚ 'ਤੇ ਭੱਜਣ ਲਈ ਨਿਕਲੇ, ਜਿਸ ਕਾਰਨ ਉਸ 'ਤੇ ਜੁਰਮਾਨਾ ਲੱਗਾ।
5 ਦੌਡ਼ਾਂ ਦਾ ਲੱਗਾ ਜੁਰਮਾਨਾ
ਮੈਦਾਨੀ ਅੰਪਾਇਰ ਨੇ ਨਿਊਜ਼ੀਲੈਂਡ ਨੂੰ 5/0 ਤੋਂ ਅੱਗੇ ਖੇਡਣ ਲਈ ਬੋਲ ਦਿੱਤਾ ਅਤੇ ਜੋ ਡੇਵਿਡ ਵਾਰਨਰ ਨੇ ਇਕ ਦੌੜ ਲਈ ਸੀ ਉਸ ਨੂੰ ਵੀ ਅੰਪਾਇਰਾਂ ਨੇ ਖਾਰਜ ਕਰ ਦਿੱਤੀ। ਦਰਅਸਲ ਖਿਡਾਰੀਆਂ ਨੂੰ ਵਿਚਾਲੇ ਪਿੱਚ 'ਤੇ ਦੌੜਨ ਤੋਂ ਇਸ ਲਈ ਮਨ੍ਹਾ ਕੀਤਾ ਜਾਂਦਾ ਹੈ, ਕਿਉਂਕਿ ਖਿਡਾਰੀਆਂ ਦੀ ਮੈਦਾਨ 'ਤੇ ਮਜ਼ਬੂਤ ਫੜ੍ਹ ਲਈ ਉਨ੍ਹਾਂ ਦੇ ਜੁੱਤੇ ਦੇ ਹੇਠਾਂ ਤਿੱਖੀ ਚੀਜ਼ ਲੱਗੀ ਰਹਿੰਦੀ ਹੈ, ਜਿਸ ਦੇ ਨਾਲ ਪਿੱਚ ਨੂੰ ਨੁਕਸਾਨ ਹੁੰਦਾ ਅਤੇ ਅੱਗੇ ਗੇਂਦਬਾਜ਼ੀ ਕਰਨ ਵਾਲੀ ਟੀਮ ਨੂੰ ਫਾਇਦਾ ਹੁੰਦਾ। ਇਹੀ ਕਾਰਨ ਸੀ ਕਿ ਅੰਪਾਇਰਾਂ ਨੇ ਟੀਮ 'ਤੇ 5 ਦੌੜਾਂ ਦਾ ਜੁਰਮਾਨਾ ਲਗਾਇਆ।