ਟੈਂਪਰਿੰਗ ਕਾਂਡ ਤੋਂ ਬਾਅਦ ਪਹਿਲੀ ਵਾਰ ਵਾਰਨਰ ਨੇ ਤੋੜੀ ਚੁੱਪੀ, ਕਹੀ ਇਹ ਗੱਲ

03/29/2018 11:51:02 AM

ਨਵੀਂ ਦਿੱਲੀ (ਬਿਊਰੋ)— ਬਾਲ ਟੈਂਪਰਿੰਗ ਵਿਵਾਦ ਦੇ ਬਾਅਦ ਆਸਟਰੇਲੀਆ ਦੇ ਸਾਬਕਾ ਉਪ-ਕਪਤਾਨ ਡੇਵਿਡ ਵਾਰਨਰ ਨੇ ਆਪਣੀ ਚੁੱਪੀ ਤੋੜਦੇ ਹੋਏ ਗਲਤੀ ਲਈ ਮੁਆਫੀ ਮੰਗੀ ਹੈ। ਵਾਰਨਰ ਨੂੰ ਟੈਂਪਰਿੰਗ ਮਾਮਲੇ ਦਾ ਮੁੱਖ ਸਾਜਿਸ਼ਕਰਤਾ ਪਾਇਆ ਗਿਆ ਹੈ ਜਿਸਦੇ ਬਾਅਦ ਕ੍ਰਿਕਟ ਆਸਟਰੇਲੀਆ ਨੇ ਵਾਰਨਰ ਉੱਤੇ ਭਵਿੱਖ ਵਿਚ ਕਦੇ ਵੀ ਕਪਤਾਨੀ ਕਰਨ 'ਤੇ ਰੋਕ ਲਗਾ ਦਿੱਤੀ ਹੈ।

ਗਲਤੀਆਂ ਹੋਈਆਂ ਹਨ
ਡੇਵਿਡ ਵਾਰਨਰ ਨੇ ਟਵਿੱਟਰ ਉੱਤੇ ਆਪਣਾ ਬਿਆਨ ਪੋਸਟ ਕਰਦੇ ਹੋਏ ਲਿਖਿਆ, ''ਗਲਤੀਆਂ ਹੋਈਆਂ ਹਨ ਜਿਨ੍ਹਾਂ ਤੋਂ ਕ੍ਰਿਕਟ ਨੂੰ ਨੁਕਸਾਨ ਪੁੱਜਾ ਹੈ, ਮੈਂ ਆਪਣੇ ਵਲੋਂ ਜ਼ਿੰਮੇਦਾਰੀ ਲੈਂਦੇ ਹੋਏ ਮੁਆਫੀ ਮੰਗਦਾ ਹਾਂ। ਵਾਰਨਰ ਨੇ ਇਹ ਪੋਸਟ ਸਿਡਨੀ ਪਰਤਣ ਦੌਰਾਨ ਲਿਖੀ ਹੈ।''

ਖੇਡ 'ਤੇ ਧੱਬਾ
ਆਪਣੇ ਬਿਆਨ ਵਿਚ ਵਾਰਨਰ ਨੇ ਅੱਗੇ ਲਿਖਿਆ, ''ਮੈਂ ਸਮਝ ਸਕਦਾ ਹਾਂ ਕਿ ਖੇਡ ਅਤੇ ਪ੍ਰਸ਼ੰਸਕਾਂ ਉੱਤੇ ਕੀ ਬੀਤ ਰਹੀ ਹੋਵੇਗੀ, ਇਹ ਉਸ ਖੇਡ ਉੱਤੇ ਧੱਬਾ ਹੈ, ਜਿਸਦੇ ਨਾਲ ਅਸੀਂ ਸਾਰੇ ਪਿਆਰ ਕਰਦੇ ਹਾਂ ਅਤੇ ਮੈਂ ਤਾਂ ਬਚਪਨ ਤੋਂ ਪਿਆਰ ਕਰਦਾ ਹਾਂ। ਉਨ੍ਹਾਂ ਨੇ ਲਿਖਿਆ, ਮੈਨੂੰ ਆਪਣੇ ਪਰਿਵਾਰ,  ਦੋਸਤਾਂ ਅਤੇ ਭਰੋਸੇਮੰਦ ਸਲਾਹਕਾਰਾਂ ਨਾਲ ਸਮਾਂ ਗੁਜ਼ਾਰਨ ਦੀ ਜ਼ਰੂਰਤ ਹੈ, ਤੁਹਾਨੂੰ ਸਭ ਨੂੰ ਛੇਤੀ ਹੀ ਫਿਰ ਮਿਲਾਂਗਾ।''

ਦੱਸ ਦਈਏ ਕਿ ਗੇਂਦ ਨਾਲ ਛੇਡ਼ਖਾਨੀ ਦੇ ਮਾਮਲੇ ਵਿਚ ਵਾਰਨਰ ਤੇ ਸਮਿਥ ਉੱਤੇ ਇਕ ਸਾਲ ਲਈ ਬੈਨ ਲਗਾ ਦਿੱਤਾ ਗਿਆ ਹੈ ਤੇ ਵਾਰਨਰ ਕਦੇ ਕਪਤਾਨ ਵੀ ਨਹੀਂ ਬਣ ਸਕਦੇ। ਵੀਡੀਓ ਵਿਚ ਬਾਲ ਟੈਂਪਰਿੰਗ ਕਰ ਰਹੇ ਬੇਨਕਰਾਫਟ ਨੂੰ 9 ਮਹੀਨੇ ਲਈ ਬੈਨ ਕੀਤਾ ਗਿਆ ਹੈ।