ਕਪਤਾਨੀ ''ਤੇ ਉਮਰ ਭਰ ਦੀ ਪਾਬੰਦੀ ਨੂੰ ਬਦਲਣ ''ਤੇ ਚਰਚਾ ਕਰਨਗੇ ਵਾਰਨਰ ਅਤੇ ਕ੍ਰਿਕਟ ਆਸਟ੍ਰੇਲੀਆ

09/13/2022 6:31:24 PM

ਸਿਡਨੀ : ਡੇਵਿਡ ਵਾਰਨਰ ਆਉਣ ਵਾਲੇ ਹਫ਼ਤਿਆਂ ਵਿੱਚ ਕ੍ਰਿਕਟ ਆਸਟਰੇਲੀਆ (ਸੀ. ਏ.) ਨਾਲ ਆਪਣੀ ਕਪਤਾਨੀ 'ਤੇ ਉਮਰ ਭਰ ਦੀ ਪਾਬੰਦੀ ਨੂੰ ਖਤਮ ਕਰਨ ਲਈ ਗੱਲਬਾਤ ਕਰਨਗੇ ਕਿਉਂਕਿ ਬੋਰਡ ਸਾਬਕਾ ਵਨ-ਡੇ ਕਪਤਾਨ ਆਰੋਨ ਫਿੰਚ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਫਿੰਚ ਨੇ ਭਾਰਤ 'ਚ ਅਗਲੇ ਸਾਲ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਤੋਂ ਪਹਿਲਾਂ ਸਿਰਫ 12 ਮਹੀਨੇ ਬਾਕੀ ਰਹਿੰਦਿਆਂ ਖਰਾਬ ਫਾਰਮ ਕਾਰਨ ਐਤਵਾਰ ਨੂੰ ਵਨ-ਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਕੀਤਾ ।

ਇਹ ਵੀ ਪੜ੍ਹੋ : ਤਮਗ਼ਾ ਜੇਤੂ ਖਿਡਾਰੀਆਂ 'ਤੇ ਮਿਹਰਬਾਨ ਹੋਈ ਪੰਜਾਬ ਸਰਕਾਰ, ਕੀਤੇ ਕਈ ਵੱਡੇ ਐਲਾਨ

ਟੈਸਟ ਕਪਤਾਨ ਪੈਟ ਕਮਿੰਸ ਇਹ ਜ਼ਿੰਮੇਵਾਰੀ ਸੰਭਾਲਣ ਦੇ ਮਜ਼ਬੂਤ​ਦਾਅਵੇਦਾਰ ਹਨ, ਪਰ ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਉਹ ਇਹ ਜ਼ਿੰਮੇਵਾਰੀ ਸੰਭਾਲ ਸਕਣਗੇ ਜਾਂ ਨਹੀਂ।  ਪਰ ਵਾਰਨਰ ਵੀ ਇਸ ਦੌੜ ਵਿੱਚ ਸ਼ਾਮਲ ਹੋ ਸਕਦੇ ਹਨ ਕਿਉਂਕਿ ਕਈ ਸਾਬਕਾ ਅਤੇ ਮੌਜੂਦਾ ਖਿਡਾਰੀਆਂ ਨੇ ਉਸ ਦੀ ਉਮਰ ਭਰ ਦੀ ਪਾਬੰਦੀ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਵਾਰਨਰ ਨੇ ਕਿਹਾ, 'ਮੈਂ ਨਿਕ ਹਾਕਲੇ ਨਾਲ ਗੱਲ ਕੀਤੀ ਹੈ, ਅਸੀਂ ਮਿਲਣ ਦੀ ਕੋਸ਼ਿਸ਼ ਕਰਾਂਗੇ।' ਉਸ ਨੇ ਕਿਹਾ, 'ਇਸ ਸਮੇਂ ਇਹ ਬਹੁਤ ਮੁਸ਼ਕਲ ਹੈ ਪਰ ਮੈਨੂੰ ਭਰੋਸਾ ਹੈ ਕਿ ਅਗਲੇ ਦੋ ਹਫ਼ਤਿਆਂ ਵਿੱਚ ਅਸੀਂ ਸ਼ਾਇਦ ਅਜਿਹਾ ਕਰ ਸਕਾਂਗੇ। ਪਰ ਕਿਸੇ ਵੀ ਚੀਜ਼ ਲਈ ਕੋਈ ਜਲਦਬਾਜ਼ੀ ਨਹੀਂ ਹੈ।'

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਰਿਸ਼ਭ ਪੰਤ ਲਈ ਉਰਵਸ਼ੀ ਰੌਤੇਲਾ ਦੇ ਬਦਲੇ ਤੇਵਰ, ਹੱਥ ਜੋੜ ਕੇ ਮੰਗੀ ਮੁਆਫ਼ੀ (ਵੀਡੀਓ)

ਸਾਬਕਾ ਕਪਤਾਨ ਸਟੀਵ ਸਮਿਥ ਨੂੰ 2018 ਵਿੱਚ ਦੱਖਣੀ ਅਫਰੀਕਾ ਵਿੱਚ ਗੇਂਦ ਨਾਲ ਛੇੜਛਾੜ ਦੇ ਮਾਮਲੇ ਤੋਂ ਬਾਅਦ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਆਸਟਰੇਲੀਆ ਦੀ ਅਗਵਾਈ ਕਰਨ ਤੋਂ ਦੋ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ, ਜਦੋਂ ਕਿ ਵਾਰਨਰ ਨੂੰ ਇਸ ਤੋਂ ਵੀ ਸਖ਼ਤ ਸਜ਼ਾ ਦਿੱਤੀ ਗਈ ਸੀ ਅਤੇ ਉਮਰ ਭਰ ਲਈ ਕਪਤਾਨੀ ਤੋਂ ਪਾਬੰਦੀ ਲਗਾ ਦਿੱਤੀ ਗਈ ਸੀ। ਵਾਰਨਰ ਨੂੰ ਫਿਰ ਤੋਂ ਕਪਤਾਨੀ ਦੀ ਜ਼ਿੰਮੇਵਾਰੀ ਸੌਂਪਣਾ ਸਨਮਾਨ ਦੀ ਗੱਲ ਹੋਵੇਗੀ। ਉਨ੍ਹਾਂ ਕਿਹਾ, 'ਇਸ 'ਤੇ ਕੋਈ ਚਰਚਾ ਨਹੀਂ ਹੋਈ। ਪਰ ਮੈਨੂੰ ਲੱਗਦਾ ਹੈ ਕਿ ਜੇਕਰ ਮੈਨੂੰ ਕਪਤਾਨੀ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਹ ਸਨਮਾਨ ਦੀ ਗੱਲ ਹੋਵੇਗੀ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh