ਪਾਕਿ ਟੀਮ ਦੇ ਗੇਂਦਬਾਜ਼ੀ ਕੋਚ ਬਣ ਸਕਦੇ ਹਨ ਵਕਾਰ, ਅਕਰਮ ਨੇ ਨਾਂ ਲਿਆ ਵਾਪਸ

08/30/2019 11:23:33 AM

ਕਰਾਚੀ : ਸਾਬਕਾ ਕਪਤਾਨ ਅਤੇ ਤੇਜ਼ ਗੇਂਦਬਾਜ਼ ਵਕਾਰ ਯੂਨਿਸ ਪਾਕਿਸਤਾਨ ਦੀ ਰਾਸ਼ਟਰੀ ਟੀਮ ਦੇ ਨਵੇਂ ਗੇਂਦਬਾਜ਼ੀ ਕੋਚ ਨਿਯੁਕਤ ਕੀਤੇ ਜਾ ਸਕਦੇ ਹਨ। ਪਾਕਿਸਤਾਨ ਕ੍ਰਿਕਟ ਬੋਰਡ ਦੇ 5 ਮੈਂਬਰੀ ਪੈਨਲ ਨੇ ਵੀਰਵਾਰ ਨੂੰ ਉਮੀਦਵਾਰਾਂ ਦੀ ਇੰਟਰਵਿਊ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਵਕਾਰ ਨੂੰ ਕੋਚ ਨਿਯੁਕਤ ਕਰਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ ਕਿਉਂਕਿ ਇਕ ਹੋਰ ਸਾਬਕਾ ਟੈਸਟ ਗੇਂਦਬਾਜ਼ ਵਸੀਮ ਅਕਰਮ ਨੇ ਅਰਜੀ ਵਾਪਸ ਲੈ ਲਈ ਹੈ ਜਦਕਿ ਇੰਤਿਖਾਬ ਆਲਮ ਦੀ ਅਗਵਾਈ ਵਾਲੇ ਪੀ. ਸੀ. ਬੀ. ਪੈਨਲ ਨੇ ਇਕ ਹੋਰ ਸਾਬਕਾ ਟੈਸਟ ਤੇਜ਼ ਗੇਂਦਬਾਜ਼ ਜਲਾਲੁਧੀਨ ਨੂੰ ਇੰਟਰਵਿਊ ਪ੍ਰਕਿਰਿਆ ਲਈ ਸੱਦਾ ਨਹੀਂ ਦਿੱਤਾ। ਪੀ. ਸੀ. ਬੀ. ਪੈਨਲ ਨੇ ਮੁੱਖ ਕੋਚ ਦੇ ਅਹੁਦੇ ਲਈ ਵੀ ਇੰਟਰਵਿਊ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸੂਤਰਾਂ ਮੁਤਾਬਕ ਸਾਬਕਾ ਕਪਤਾਨ ਮਿਸਬਾਹ ਉਲ ਹੱਕ ਅਤੇ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਮੋਹਸਿਨ ਖਾਨ ਨਿਜੀ ਤੌਰ ’ਤੇ ਮੁੱਖ ਕੋਚ ਦੇ ਅਹੁਦੇ ਲਈ ਪੇਸ਼ ਹੋਏ ਜਦਕਿ ਆਸਟਰੇਲੀਆਈ ਬੱਲੇਬਾਜ਼ ਡੀਨ ਜੋਂਸ ਨੇ ਸਕਾਈਪ ਦੇ ਜ਼ਰੀਏ ਇੰਟਰਵਿਊ ਦਿੱਤਾ।