ਭਾਰਤ ਦੌਰੇ ''ਤੇ ਆਈ ਪਹਿਲੀ ਪਾਕਿਸਤਾਨੀ ਟੀਮ ਦੇ ਮੈਂਬਰ ਵਕਾਰ ਹਸਨ ਦਾ ਦਿਹਾਂਤ

02/11/2020 2:11:17 AM

ਕਰਾਚੀ— ਪਹਿਲੀ ਵਾਰ ਭਾਰਤੀ ਦੌਰੇ 'ਤੇ ਗਈ ਪਾਕਿਸਤਾਨੀ ਟੀਮ ਦੇ ਮੈਂਬਰ ਰਹੇ ਵਕਾਰ ਹਸਨ ਦਾ ਸੋਮਵਾਰ ਨੂੰ ਇੱਥੇ 87 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਹਸਨ 1952 ਵਿਚ ਭਾਰਤ ਦੌਰੇ 'ਤੇ ਗਈ ਪਾਕਿਸਤਾਨੀ ਟੀਮ ਦਾ ਆਖਰੀ ਜਿਊਂਦਾ ਬਚਿਆ ਕ੍ਰਿਕਟਰ ਸੀ। ਉਹ 1954 'ਚ ਇੰਗਲੈਂਡ ਤੇ 1955-56 'ਚ ਵੈਸਟਇੰਡੀਜ਼ ਦੇ ਦੌਰੇ 'ਤੇ ਵੀ ਗਏ ਸੀ। ਉਹ ਇਨ੍ਹਾ ਦੌਰਿਆਂ 'ਤੇ ਜਿੱਤ ਦਰਜ ਕਰਨ ਵਾਲੀ ਪਾਕਿਸਤਾਨੀ ਟੀਮ ਦਾ ਹਿੱਸਾ ਸੀ। ਉਨ੍ਹਾਂ ਨੇ 1959 'ਚ ਸੰਨਿਆਸ ਦਾ ਐਲਾਨ ਕਰਨ ਤੋਂ ਪਹਿਲਾਂ 21 ਟੈਸਟ 'ਚ 1071 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਚੋਣਕਾਰ ਤੇ ਪ੍ਰਬੰਧਕ ਦੇ ਰੂਪ 'ਚ ਵੀ ਕੰਮ ਕੀਤਾ। ਉਸਦਾ ਜਨਮ 12 ਸਤੰਬਰ 1932 ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਉਨ੍ਹਾਂ ਨੇ 1952 ਦੇ ਭਾਰਤ ਦੌਰੇ 'ਤੇ ਤਿੰਨ ਅਰਧ ਸੈਂਕੜੇ ਵੀ ਲਗਾਏ ਸਨ। ਇੰਗਲੈਂਡ ਵਿਰੁੱਧ ਵੀ ਉਨ੍ਹਾਂ ਨੇ 54 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ ਸੀ। ਉਨ੍ਹਾਂ ਨੇ ਲਾਹੌਰ 'ਚ 1955 'ਚ ਨਿਊਜ਼ੀਲੈਂਡ ਵਿਰੁੱਧ 189 ਦੌੜਾਂ ਦੀ ਆਪਣੀ ਸਰਵਸ੍ਰੇਸ਼ਠ ਪਾਰੀ ਖੇਡੀ ਸੀ। ਪੀ. ਸੀ. ਬੀ. ਨੇ ਉਸਦੇ ਦਿਹਾਂਤ 'ਤੇ ਸੋਗ ਵਿਅਕਤ ਕੀਤਾ ਹੈ।

 

Gurdeep Singh

Content Editor

Related News