ਪੀ. ਟੀ. ਊਸ਼ਾ ਦੀਆਂ ਉਪਲੱਬਧੀਆਂ ਤੱਕ ਪੁੱਜਣਾ ਚਾਹੁੰਦੀ ਹਾਂ : ਦੂਤੀ

12/08/2018 1:30:22 AM

ਨਵੀਂ ਦਿੱਲੀ- ਭਾਰਤ ਦੀ 'ਉੱਡਣ ਪਰੀ' ਪੀ. ਟੀ.  ਊਸ਼ਾ 1984 ਦੇ ਲਾਸ ਏਂਜਲਸ ਓਲੰਪਿਕ 'ਚ ਜਦੋਂ ਹਿੱਸਾ ਲੈ ਰਹੀ ਸੀ ਤਾਂ ਨਵੀਂ 'ਉੱਡਣ ਪਰੀ' ਦੂਤੀ ਚੰਦ ਦਾ ਜਨਮ ਵੀ ਨਹੀਂ ਹੋਇਆ ਸੀ ਪਰ ਅੱਜ ਦੋਵੇਂ ਇਕ ਰੰਗਮੰਚ 'ਤੇ ਇਕੱਠੀਆਂ ਬੈਠੀਆਂ ਹੋਈਆਂ ਸਨ ਅਤੇ ਇਸ ਮੌਕੇ ਦੂਤੀ ਨੇ ਕਿਹਾ ਕਿ ਉਹ ਪੀ. ਟੀ.  ਊਸ਼ਾ ਦੀਆਂ ਮਹਾਨ ਉਪਲੱਬਧੀਆਂ ਤੱਕ ਪੁੱਜਣਾ ਚਾਹੁੰਦੀ ਹੈ। ਦੂਤੀ ਨੇ ਕਿਹਾ, ''ਮੈਂ ਦੀਦੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਸ ਨੇ ਪਿਛਲੇ ਸਾਲ ਭੁਵਨੇਸ਼ਵਰ 'ਚ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਕਿਹਾ ਸੀ ਕਿ ਮੈਂ ਤਮਗਾ ਜਿੱਤ ਸਕਦੀ ਹਾਂ ਅਤੇ ਮੈਂ 100 ਮੀਟਰ ਦੌੜ 'ਚ ਕਾਂਸੀ ਤਮਗਾ ਹਾਸਲ ਕੀਤਾ ਸੀ।''  
 


Related News