ਵਾਡਾ 95 ਰੂਸੀ ਖਿਡਾਰੀਆਂ ਨੂੰ ਕਰੇਗਾ ਡੋਪਿੰਗ ਦੇ ਦੋਸ਼ਾਂ ਤੋਂ ਮੁਕਤ

09/14/2017 2:09:47 AM

ਵਾਸ਼ਿੰਗਟਨ— ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਰੂਸ ਦੇ ਉਨ੍ਹਾਂ 95 ਖਿਡਾਰੀਆਂ ਨੂੰ ਡੋਪਿੰਗ ਮੁਕਤ ਕਰਨ ਨੂੰ ਤਿਆਰ ਹੈ, ਜਿਨ੍ਹਾਂ ਦੀ ਦੇਸ਼ ਵਿਚ ਕਥਿਤ ਡੋਪਿੰਗ ਸਕੈਂਡਲ ਵਿਚ ਸ਼ਾਮਲ ਹੋਣ ਕਾਰਨ ਜਾਂਚ ਕੀਤੀ ਗਈ ਸੀ। ਨਿਊਯਾਰਕ ਟਾਈਮਸ ਨੇ ਵਾਡਾ ਦੀ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿਚ  ਕਿਹਾ ਗਿਆ ਹੈ ਕਿ ਏਜੰਸੀ ਨੇ ਰੂਸ ਦੇ 95 ਖਿਡਾਰੀਆਂ ਦੀ ਜਾਂਚ ਕੀਤੀ ਸੀ, ਜਿਨ੍ਹਾਂ ਵਿਚ ਇਨ੍ਹਾਂ ਵਿਰੁੱਧ ਲੋੜੀਂਦੇ ਸਬੂਤ ਨਹੀਂ ਇਕੱਠੇ ਕਰ ਸਕੀ।