ਰੂਸ 'ਤੇ ਪਾਬੰਦੀਆਂ ਦਾ ਯੂਰੋ ਅਤੇ ਚੈਂਪੀਅਨਸ ਲੀਗ 'ਤੇ ਅਸਰ ਨਹੀਂ ਪਵੇਗਾ : ਵਾਡਾ

11/28/2019 11:53:16 AM

ਸਪੋਰਟਸ ਡੈਸਕ— ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਰੂਸ ਨੂੰ 4 ਸਾਲ ਲਈ ਅਜੇ ਖੇਡਾਂ 'ਤੇ ਪਾਬੰਦੀ ਪ੍ਰਸਤਾਵ ਦਿੱਤਾ ਹੈ ਪਰ ਇਸ ਸੰਸਾਰਕ ਇਕਾਈ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰੂਸ ਵਿਚ ਅਗਲੇ ਸਾਲ ਯੂਰਪੀ ਚੈਂਪੀਅਨਸ਼ਿਪ ਫੁੱਟਬਾਲ (ਯੂਏਫਾ) ਦੀ ਮੇਜ਼ਬਾਨੀ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।ਡੋਪਿੰਗ ਰਿਕਾਰਡ ਦੇ ਨਾਲ ਕਥਿਤ ਛੇੜਛਾੜ ਨੂੰ ਲੈ ਕੇ ਵਾਡਾ ਦੀ ਅਨੁਪਾਲਨ ਸਮੀਖਿਆ ਕਮੇਟੀ ਨੇ ਰੂਸ ਲਈ ਪਾਬੰਦੀਆਂ ਨੂੰ ਇਕ ਪੈਕੇਜ ਦੇ ਰੂਪ ਵਿਚ ਪ੍ਰਸਤਾਵਿਤ ਕੀਤਾ ਹੈ। ਵਾਡਾ ਦੇ ਕਾਰਜਕਾਰੀ ਬੋਰਡ ਦੀ ਇਸ ਸਿਫਾਰਿਸ਼ 'ਤੇ 9 ਦਸੰਬਰ ਨੂੰ ਵੋਟਿੰਗ ਹੋਵੇਗੀ। ਵਾਡਾ ਦੇ ਪ੍ਰਵਕਤਾ ਜੇਮਸ ਫਿਟਜੇਰਾਲਡ ਨੇ ਏ. ਪੀ. ਨੂੰ ਈ-ਮੇਲ ਦੇ ਦੱਸਿਆ, ''ਜਿੱਥੇ ਤੱਕ ਯੂਏਫਾ ਜਾਂ ਯੂਰੋ ਦਾ ਸਬੰਧ ਹੈ ਤਾਂ ਇਹ ਮਲਟੀ ਗੇਮ ਜਾਂ ਵਿਸ਼ਵ ਚੈਂਪੀਅਨਸ਼ਿਪ ਨਹੀਂ ਹੈ। ਇਹ ਇਕ ਖੇਤਰੀ/ਕੰਟੀਨੈਂਟਲ ਸਿੰਗਲਜ਼ ਗੇਮ ਅਯੋਜਨ ਹੈ। ਇਸ ਲਈ ਇਹ ਇਸ ਸਿਫਾਰਿਸ਼ ਨਾਲ ਪ੍ਰਭਾਵਿਤ ਨਹੀਂ ਹੋਵੇਗਾ। ਸੇਂਟ ਪੀਟਰਸਬਰਗ ਇਕ ਕੁਆਰਟਰ ਫਾਈਨਲ ਸਹਿਤ ਚਾਰ ਮੈਚਾਂ ਦੀ ਮੇਜ਼ਬਾਨੀ ਕਰਨ ਦੇ ਕਾਰਣ ਹੈ। ਚੈਂਪੀਅਨਸ ਲੀਗ 2021 ਦਾ ਫਾਈਨਲ ਵੀ ਇਸ ਸ਼ਹਿਰ 'ਚ ਖੇਡਿਆ ਜਾਵੇਗਾ।