ਵਾਡਾ ਨੇ ਭਾਰਤ ਦੀ ਰਾਸ਼ਟਰੀ ਡੋਪ ਜਾਂਚ ਪ੍ਰਯੋਗਸ਼ਾਲਾ ਨੂੰ ਕੀਤਾ ਮੁਅੱਤਲ

08/23/2019 9:51:55 AM

ਨਵੀਂ ਦਿੱਲੀ— ਦੇਸ਼ 'ਚ ਚਲ ਰਹੀ ਡੋਪਿੰਗ ਰੋਕੂ ਮੁਹਿੰਮ ਵਿਚਾਲੇ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਰਾਸ਼ਟਰੀ ਜਾਂਚ ਪ੍ਰਯੋਗਸ਼ਾਲਾ (ਐੱਨ. ਡੀ. ਟੀ. ਐੱਲ.) ਦੀ ਮਾਨਤਾ 6 ਮਹੀਨੇ ਲਈ ਮੁਅੱਤਲ ਕਰ ਦਿੱਤੀ ਹੈ। ਟੋਕੀਓ ਓਲੰਪਿਕ ਦੇ ਆਯੋਜਨ 'ਚ ਇਕ ਸਾਲ ਦਾ ਵੀ ਸਮਾਂ ਨਹੀਂ ਬਚਿਆ ਹੈ। ਅਜਿਹੇ 'ਚ ਵਾਡਾ ਦਾ ਇਹ ਕਦਮ ਦੇਸ਼ 'ਚ ਡੋਪਿੰਗ ਦੇ ਖਿਲਾਫ ਚਲ ਰਹੀ ਮੁਹਿੰਮ ਲਈ ਇਕ ਵੱਡਾ ਝਟਕਾ ਹੈ। 

ਅਜਿਹਾ ਸਮਝਿਆ ਜਾ ਰਿਹਾ ਹੈ ਕਿ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਹੁਣ ਵੀ ਨਮੂਨੇ ਇਕੱਠੇ ਕਰ ਸਕਦੀ ਹੈ ਪਰ ਐੱਨ. ਡੀ. ਟੀ. ਐੱਲ. ਦੀ ਮੁਅੱਤਲੀ ਦੀ ਮਿਆਦ ਦੇ ਦੌਰਾਨ ਨਮੂਨਿਆਂ ਦੀ ਜਾਂਚ ਦੇਸ਼ ਦੇ ਬਾਹਰ ਅਜਿਹੀ ਪ੍ਰਯੋਗਸ਼ਾਲਾ ਤੋਂ ਕਰਾਉਣੀ ਹੋਵੇਗੀ ਜੋ ਵਾਡਾ ਤੋਂ ਮਾਨਤਾ ਪ੍ਰਾਪਤ ਹੋਵੇ। ਵਾਡਾ ਨੇ ਆਪਣੀ ਵੈੱਬਸਾਈਟ 'ਤੇ ਜਾਰੀ ਮੀਡੀਆ ਬਿਆਨ 'ਚ ਦੱਸਿਆ ਕਿ ਵਾਡਾ ਦੇ ਪ੍ਰੀਖਣ ਦੇ ਦੌਰਾਨ ਐੱਨ. ਡੀ. ਟੀ. ਐੱਲ ਨੂੰ ਪ੍ਰਯੋਗਸ਼ਾਲਾਵਾਂ ਲਈ ਤੈਅ ਕੌਮਾਂਤਰੀ ਮਿਆਰਾਂ (ਆਈ. ਐੱਸ. ਐੱਲ.) ਦੇ ਮੁਤਾਬਕ ਨਹੀਂ ਪਾਇਆ ਗਿਆ ਜਿਸ ਕਾਰਨ ਉਸ ਨੂੰ ਮੁਅੱਤਲ ਕੀਤਾ ਗਿਆ ਹੈ।

Tarsem Singh

This news is Content Editor Tarsem Singh