ਵੀ.ਵੀ.ਐੱਸ ਲਕਸ਼ਮਣ ਨੇ ਬਲਿਦਾਨ ਦਿਵਸ ''ਤੇ ਕੀਤਾ ਰਾਣੀ ਲਕਸ਼ਮੀਬਾਈ ਨੂੰ ਯਾਦ

06/18/2018 4:46:20 PM

ਨਵੀਂਦਿੱਲੀ—ਭਾਰਤ ਦੇ ਦਿੱਗਜ਼ ਕ੍ਰਿਕਟਰ ਵੀ.ਵੀ.ਐੱਸ ਲਕਸ਼ਮਣ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼  ਨਾਲ ਬਹੁਤ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਲਕਸ਼ਮਣ ਨੇ ' ਬਲਿਦਾਨ ਦਿਵਸ' 'ਤੇ ਝਾਂਸੀ ਦੀ ਰਾਣੀ ਲਕਸ਼ਮੀਬਾਈ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅੰਗਰੇਂਜ਼ਾਂ  ਨਾਲ ਲੜਦੇ ਹੋਏ ਝਾਂਸੀ ਦੀ ਰਾਣੀ ਲਕਸ਼ਮੀਬਾਈ ਨੇ 18 ਜੂਨ, 1858 ਨੂੰ ਆਪਣਾ ਸਭ ਤੋਂ ਵੱਡਾ ਬਲਿਦਾਨ ਦਿੱਤਾ ਸੀ।


43 ਸਾਲਾਂ ਲਕਸ਼ਮਣ ਨੇ ਟਵਿੱਟਰ 'ਤੇ ਰਾਣੀ ਲਕਸ਼ਮੀਬਾਈ ਦੀ ਇਕ ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਲਿਖਿਆ, ' ਝਾਂਸੀ ਦੀ ਰਾਣੀ ਲਕਸ਼ਮੀਬਾਈ ਨੂੰ ਬਲਿਦਾਨ ਦਿਵਸ ਦੇ ਮੌਕੇ 'ਤੇ ਸ਼ਰਧਾਂਜਲੀ । ਉਹ ਬਹਾਦੁਰ ਅਤੇ ਬਹਾਦਰੀ ਦਾ ਪ੍ਰਤੀਕ ਹੈ ਅਤੇ ਸਾਨੂੰ ਹਮੇਸ਼ਾ ਪ੍ਰੇਰਣਾ ਦਿੰਦੀ ਰਹੇਗੀ।