ਵੀਵੋ ਨੇ 5 ਸਾਲ ਦੇ ਲਈ ਹਾਸਲ ਕੀਤੀ ਆਈ.ਪੀ.ਐੱਲ. ਦੀ ਟਾਈਟਲ ਸਪਾਂਸਰਸ਼ਿਪ

06/27/2017 3:40:00 PM

ਨਵੀਂ ਦਿੱਲੀ— ਚੀਨ ਦੀ ਦਿੱਗਜ ਮੋਬਾਈਲ ਕੰਪਨੀ ਵੀਵੋ ਨੇ ਇਕ ਵਾਰ ਫਿਰ ਇੰਡੀਅਨ ਪ੍ਰੀਮੀਅਰ ਲੀਗ ਦੀ ਟਾਈਟਲ ਸਪਾਂਸਰਸ਼ਿਪ ਹਾਸਲ ਕਰ ਲਈ ਹੈ। ਪੰਜ ਸਾਲ ਦੀ ਇਸ ਸਪਾਂਸਰਸ਼ਿਪ ਦੇ ਲਈ ਵੀਵੋ ਨੇ ਸਭ ਤੋਂ ਜ਼ਿਆਦਾ, 2199 ਕਰੋੜ ਰੁਪਏ ਦੀ ਬੋਲੀ ਲਗਾਈ। ਓਪੋ 1430 ਕਰੋੜ ਰੁਪਏ ਦੀ ਬੋਲੀ ਦੇ ਨਾਲ ਦੂਜੇ ਸਥਾਨ 'ਤੇ ਰਿਹਾ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 1 ਅਗਸਤ 2017 ਤੋਂ ਸ਼ੁਰੂ ਹੋ ਕੇ 31 ਜੁਲਾਈ 2022 ਤੱਕ ਦੇ ਲਈ ਟੈਂਡਰ ਸੱਦੇ ਸਨ। ਵੀਵੋ ਨੇ (2016-17) ਦੇ ਲਈ ਟਾਈਟਲ ਸਪਾਂਸਰਸ਼ਿਪ 100 ਕਰੋੜ ਰੁਪਏ ਹਰ ਸਾਲ ਦੀ ਦਰ ਨਾਲ ਹਾਸਲ ਕੀਤੀ ਸੀ। ਇਹ ਪੇਸਸੀਕੋ ਤੋਂ 20 ਕਰੋੜ ਰੁਪਏ ਵੱਧ ਸੀ ਜਿਸ ਨੇ 2013-15 ਤੱਕ ਦੇ ਲਈ ਸਪਾਂਸਰਸ਼ਿਪ ਹਾਸਲ ਕੀਤੀ ਸੀ।

 


ਵੀਵੋ 2014-15 'ਚ ਪੇਪਸੀਕੋ ਦੀ ਜਗ੍ਹਾ ਟਾਈਟਲ ਸਪਾਂਸਰ ਬਣਿਆ। ਪੇਪਸੀ ਨੇ 5 ਸਾਲ ਦੇ ਲਈ 396 ਕਰੋੜ ਰੁਪਏ ਦੀ ਬੋਲੀ ਲਗਾਈ ਸੀ ਹਾਲਾਂਕਿ ਉਸ ਨੇ ਤਿੰਨ ਸਾਲ ਬਾਅਦ ਹੀ ਖੁਦ ਨੂੰ ਆਈ.ਪੀ.ਐੱਲ. ਤੋਂ ਅਲਗ ਕਰ ਲਿਆ ਹੈ। ਵੀਵੋ ਹੁਣ ਹਰ ਸਾਲ ਦੇ ਲਈ ਪੇਪਸੀਕੋ ਤੋਂ ਲਗਭਗ 5 ਗੁਣਾ ਜ਼ਿਆਦਾ ਭੁਗਤਾਨ ਕਰ ਰਿਹਾ ਹੈ। ਡੀ.ਐੱਲ.ਐੱਫ. ਆਈ.ਪੀ.ਐੱਲ ਦਾ ਪਹਿਲਾ ਟਾਈਟਲ ਸਪਾਂਸਰ ਸੀ। ਉਸ ਨੇ 10 ਸਾਲ ਦਾ ਕਰਾਰ ਕੀਤਾ ਸੀ ਪਰ ਅੱਧੇ ਸਮੇ 'ਚ ਹੀ ਉਹ ਇਸ ਤੋਂ ਅਲਗ ਹੋ ਗਿਆ ਸੀ।