FIH ਪੁਰਸਕਾਰ ਪ੍ਰਾਪਤ ਕਰਕੇ ਵਿਵੇਕ ਸਾਗਰ ਪ੍ਰਸਾਦ ਨੇ ਦਿੱਤਾ ਇਹ ਬਿਆਨ

02/13/2020 10:48:04 AM

ਭੁਵਨੇਸ਼ਵਰ— ਭਾਰਤ ਦੇ ਵਿਵੇਕ ਸਾਗਰ ਪ੍ਰਸਾਦ ਨੇ ਕਿਹਾ ਕਿ ਐੱਫ. ਆਈ. ਐੱਚ. ਦੇ ਸਾਲ ਦੇ ਸਰਵਸ੍ਰੇਸ਼ਠ ਉਭਰਦੇ ਖਿਡਾਰੀ ਦਾ ਪੁਰਸਕਾਰ ਜਿੱਤਣ ਨਾਲ ਉਨ੍ਹਾਂ ਨੂੰ ਦੇਸ਼ ਲਈ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਮਿਲੇਗੀ। ਜਨਵਰੀ 2018 'ਚ ਨਿਊਜ਼ੀਲੈਂਡ 'ਚ 4 ਦੇਸ਼ਾਂ ਦੇ ਟੂਰਨਾਮੈਂਟ ਦੇ ਜ਼ਰੀਏ ਕੌਮਾਂਤਰੀ ਹਾਕੀ 'ਚ ਡੈਬਿਊ ਕਰਨ ਵਾਲੇ 17 ਸਾਲ ਦੇ ਵਿਵੇਕ ਸੀਨੀਅਰ ਟੀਮ ਲਈ ਖੇਡਣ ਵਾਲੇ ਦੂਜੇ ਸਭ ਤੋਂ ਯੁਵਾ ਖਿਡਾਰੀ ਬਣ ਗਏ। ਦੋ ਸਾਲ ਬਾਅਦ ਉਨ੍ਹਾਂ ਨੂੰ 2019 ਲਈ ਐੱਫ. ਆਈ. ਐੱਚ. ਨੇ ਸਰਵਸ੍ਰੇਸ਼ਠ ਉਭਰਦਾ ਖਿਡਾਰੀ ਚੁਣਿਆ।

ਉਨ੍ਹਾਂ ਕਿਹਾ ਕਿ ਸੀਨੀਅਰ ਪੱਧਰ 'ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਤੋਂ ਬਿਹਤਰ ਕੋਈ ਅਹਿਸਾਸ ਨਹੀਂ ਹੈ। ਜਦੋਂ ਮੈਂ ਘੱਟ ਉਮਰ ਦਾਸੀ ਤਾਂ ਬੈਡਮਿੰਟਨ ਅਤੇ ਸ਼ਤਰੰਜ 'ਚ ਜ਼ਿਆਦਾ ਦਿਲਚਸਪੀ ਸੀ ਬਾਅਦ 'ਚ ਹਾਕੀ ਖੇਡਣਾ ਸ਼ੁਰੂ ਕੀਤਾ। ਮੈਂ ਆਪਣੇ ਪਰਿਵਾਰ, ਕੋਚਾਂ ਅਤੇ ਦੋਸਤਾਂ ਦਾ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਕਿਹਾ ਕਿ ਇਹ ਸਨਮਾਨ ਬਹੁਤ ਵੱਡਾ ਹੈ ਅਤੇ ਮੈਂ ਇਸੇ ਤਰ੍ਹਾਂ ਮਿਹਨਤ ਕਰਦਾ ਰਹਾਂਗਾ ਤਾਂ ਜੋ ਦੇਸ਼ ਦਾ ਨਾਂ ਰੌਸ਼ਨ ਕਰ ਸਕਾਂ।

Tarsem Singh

This news is Content Editor Tarsem Singh