ਵਿਸ਼ਵਨਾਥਨ ਆਨੰਦ ''ਤੇ ਰਹਿਣਗੀਆਂ ਨਜ਼ਰਾਂ

04/01/2018 1:30:03 AM

ਬਡੇਨ (ਜਰਮਨੀ)- ਜਰਮਨੀ ਵਿਚ ਹੋ ਰਹੇ ਗ੍ਰੇਂਕੇ ਸੁਪਰ ਗ੍ਰੈਂਡ ਮਾਸਟਰ ਟੂਰਨਾਮੈਂਟ ਵਿਚ ਭਾਰਤ ਦਾ ਵਿਸ਼ਵਨਾਥਨ ਆਨੰਦ ਇਕ ਵਾਰ ਫਿਰ ਕਲਾਸਿਕ ਸ਼ਤਰੰਜ ਵਿਚ ਵਾਪਸੀ ਕਰ ਰਿਹਾ ਹੈ ਤੇ ਦੇਖਣਾ ਇਹ ਹੋਵੇਗਾ ਕਿ ਵਿਸ਼ਵ ਰੈਂਕਿੰਗ ਵਿਚ ਟਾਪ-10 ਤੋਂ ਬਾਹਰ ਹੋ ਕੇ 11ਵੇਂ ਨੰਬਰ ਦਾ ਆਨੰਦ ਕੀ ਇਕ ਵਾਰ ਫਿਰ ਦੁਬਾਰਾ ਟਾਪ-10 ਵਿਚ ਵਾਪਸੀ ਕਰੇਗਾ। 
ਚੈਂਪੀਅਨਸ਼ਿਪ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ ਤੇ ਹਾਲ ਹੀ ਦੀ ਕੈਂਡੀਡੇਟ ਚੈਂਪੀਅਨ ਅਮਰੀਕਾ ਦਾ ਫੇਬਿਆਨੋ ਕਾਰੂਆਨਾ ਹਨ, ਜਿਨ੍ਹਾਂ ਵਿਚਾਲੇ ਪਹਿਲੇ ਹੀ ਰਾਊਂਡ ਵਿਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ। 
ਇਨ੍ਹਾਂ ਦੇ ਇਲਾਵਾ ਹੋਰਨਾਂ ਖਿਡਾਰੀਆਂ ਵਿਚ ਫਿਡੇ ਵਿਸ਼ਵ ਕੱਪ ਜੇਤੂ ਅਰਮੀਨੀਆ ਦਾ ਲੇਵਾਨ ਅਰੋਨੀਅਨ, ਫਰਾਂਸ ਦਾ ਮੈਕਿਸਮ ਲਾਗ੍ਰੇਵ, ਰੂਸ ਦਾ ਨਿਕਿਤਾ ਵਿਤੁਗੋਵ, ਅਜ਼ਰਬੈਜਾਨ ਦਾ ਅਕਾਰਡੀ ਨਾਈਡਿਸ਼, ਚੀਨ ਦੀ ਹੂ ਇਫਾਨ ਤੇ ਮੇਜ਼ਬਾਨ ਜਰਮਨੀ ਦਾ ਜਾਰਜ ਮੇਅਰ ਤੇ ਮੇਥਿਸ ਬਲੂਬਮ ਵੀ ਆਪਣਾ ਦਮਖਮ ਦਿਖਾਉਣਗੇ।