ਵਿਸ਼ਵਨਾਥਨ ਆਨੰਦ ਨੇ ਡਰਾਅ ਨਾਲ ਕੀਤੀ ਸ਼ੁਰੂਆਤ

04/02/2018 1:06:17 AM

ਬਡੇਨ-ਬਡੇਨ(ਜਰਮਨੀ)- ਗ੍ਰੇਂਕੇ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦੇ ਪਹਿਲੇ ਰਾਊਂਡ ਵਿਚ ਭਾਰਤ ਦੇ 5 ਵਾਰ ਦੇ ਕਲਾਸੀਕਲ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਚੀਨ ਦੀ ਸਾਬਕਾ ਮਹਿਲਾ ਵਿਸ਼ਵ ਚੈਂਪੀਅਨ ਹੂ ਇਫਾਨ ਨਾਲ ਮੁਕਾਬਲਾ ਡਰਾਅ ਖੇਡਿਆ। ਸਫੈਦ ਮੋਹਰਿਆਂ ਨਾਲ ਖੇਡ ਰਹੇ ਆਨੰਦ ਨੇ ਇੰਗਲਿਸ਼ ਓਪਨਿੰਗ ਵਿਚ ਬੇਹੱਦ ਸ਼ਾਨਦਾਰ ਖੇਡ ਦਿਖਾਈ ਅਤੇ ਆਪਣਾ ਹਾਥੀ ਇਫਾਨ ਦੇ ਘੋੜੇ ਨਾਲ ਬਦਲ ਕੇ ਉਸ ਨੂੰ ਹੈਰਾਨ ਕਰ ਦਿੱਤਾ। ਦੂਜੇ ਪਾਸੇ ਇਫਾਨ ਨੇ ਵੀ ਚੰਗੀ ਖੇਡ ਦਿਖਾਉਂਦੇ ਹੋਏ ਆਨੰਦ ਦੇ ਖਤਰਨਾਕ ਹੋ ਰਹੇ ਪਿਆਦਿਆਂ ਨੂੰ ਜ਼ਿਆਦਾ ਹਮਲਾਵਰ ਨਹੀਂ ਹੋਣ ਦਿੱਤਾ ਅਤੇ ਮੈਚ 48 ਚਾਲਾਂ ਵਿਚ ਬਰਾਬਰੀ ਨਾਲ ਖਤਮ ਹੋ ਗਿਆ।
ਰੂਸ ਦਾ ਨਿਕਿਤਾ ਵਿਤੁਗੋਵ ਰਿਹਾ ਇਕੋ-ਇਕ ਜੇਤੂ
ਪਹਿਲੇ ਰਾਊਂਡ ਦੇ ਨਤੀਜਿਆਂ 'ਚ ਰੂਸ ਦੇ ਨਿਕਿਤਾ ਵਿਤੁਗੋਵ ਨੇ ਜਰਮਨੀ ਦੇ ਮੈਥਿਸ ਬਲੂਮਸ ਨੂੰ ਹਰਾਉਂਦੇ ਹੋਏ ਇਕੋ-ਇਕ ਜਿੱਤ ਦਰਜ ਕੀਤੀ। ਅੱਜ ਸਭ ਤੋਂ ਜ਼ਿਆਦਾ ਨਜ਼ਰਾਂ ਸਨ ਨਵੰਬਰ ਵਿਚ ਵਿਸ਼ਵ ਚੈਂਪੀਅਨ ਦੇ ਤਾਜ ਲਈ ਆਪਸ ਵਿਚ ਭਿੜਨ ਵਾਲੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਅਤੇ ਫੇਬੀਆਨੋ ਕਰੂਆਨਾ ਵਿਚਾਲੇ ਮੁਕਾਬਲੇ 'ਤੇ, ਜੋ ਕਿ ਕਾਰਲਸਨ ਲਗਭਗ ਜਿੱਤ ਦੇ ਨੇੜੇ ਪਹੁੰਚ ਕੇ ਵੀ ਖੁੰਝ ਗਿਆ ਅਤੇ ਮੈਚ ਬਰਾਬਰੀ 'ਤੇ ਖਤਮ ਹੋਇਆ। ਇਸ ਤੋਂ ਇਲਾਵਾ ਅਰਮੇਨੀਆ ਦੇ ਲੇਵਾਨ ਅਰੋਨੀਅਨ ਅਤੇ ਜਰਮਨੀ ਦੇ ਜਾਰਜ ਮੇਅਰ, ਅਜ਼ਰਬੈਜਾਨ ਦੇ ਅਕਰਦੀ ਨਾਈਡਿਸ਼ ਅਤੇ ਫਰਾਂਸ ਦੇ ਮੈਕਸਿਮ ਲਾਗਰੇ ਦੇ ਮੁਕਾਬਲੇ ਵੀ ਬਰਾਬਰੀ 'ਤੇ ਖਤਮ ਹੋਏ।