ਨੋ ਕੇਸਲਿੰਗ ਵਰਲਡ ਮਾਸਟਰ ਸ਼ਤਰੰਜ - ਵਿਸ਼ਵਨਾਥਨ ਆਨੰਦ ਦੀ ਬੜ੍ਹਤ ਬਰਕਰਾਰ

07/23/2022 5:57:50 PM

ਡੋਰਟਮੰਡ, ਸਪੇਨ (ਨਿਕਲੇਸ਼ ਜੈਨ)- ਭਾਰਤ ਦੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਡੋਰਟਮੰਡ ਸ਼ਤਰੰਜ 'ਚ ਨੋ ਕੇਸਲਿੰਗ ਵਰਲਡ ਮਾਸਟਰਸ ਸ਼ਤਰੰਜ ਦੇ ਚੌਥੇ ਰਾਊਂਡ ਦੇ ਬਾਅਦ ਸਿੰਗਲ ਬੜ੍ਹਤ 'ਤੇ ਬਣੇ ਹੋਏ ਹਨ। ਆਨੰਦ ਨੇ ਚੌਥੇ ਰਾਊਂਡ 'ਚ ਜਰਮਨੀ ਦੇ ਦਿਮਿਤ੍ਰੀ ਕੋਲਲਾਰਸ ਨਾਲ ਬਾਜ਼ੀ ਡਰਾਅ ਖੇਡੀ। 

ਸਫ਼ੈਦ ਮੋਹਰਿਆਂ ਨਾਲ ਖੇਡ ਰਹੇ ਆਨੰਦ ਕਿਊਜੀਡੀ ਓਪਨਿੰਗ 'ਚ ਬਿਹਤਰ ਨਜ਼ਰ ਆ ਰਹੇ ਸਨ ਪਰ ਮੋਹਰਿਆਂ ਦੀ ਅਦਲਾ-ਬਦਲੀ ਦੇ ਦਰਮਿਆਨ 50 ਚਾਲਾਂ ਤਕ ਚਲੇ ਐਂਡਗੇਮ 'ਚ ਬਾਜ਼ੀ ਡਰਾਅ 'ਤੇ ਸਮਾਪਤ ਹੋਈ। ਚੌਥੇ ਰਾਊਂਡ ਦਾ ਦੂਜਾ ਮੁਕਾਬਲਾ ਇੰਗਲੈਂਡ ਦੇ ਮਾਈਕਲ ਐਡਮਸ ਤੇ ਜਰਮਨੀ ਦੇ ਡੇਨੀਅਲ ਫ੍ਰਿਡਮੈਨ ਦਰਮਿਆਨ ਖੇਡਿਆ ਗਿਆ ਤੇ ਉਹ ਵੀ ਬੇਨਤੀਜਾ ਰਿਹਾ। ਹੁਣ ਚਾਰ ਰਾਊਂਡ ਦੇ ਬਾਅਦ ਆਨੰਦ 2.5 ਅੰਕ, ਦਿਮਿਤ੍ਰੀ 2 ਅੰਕ ਤੇ ਡੇਨੀਅਲ 1.5 ਅੰਕ ਬਣਾ ਕੇ ਖੇਡ ਰਹੇ ਹਨ। 


Tarsem Singh

Content Editor

Related News