ਟਾਟਾ ਸਟੀਲ ਮਾਸਟਰਸ : ਆਨੰਦ ਨੇ ਦੁਬੋਵ ਨਾਲ ਖੇਡਿਆ ਡਰਾਅ

01/23/2020 2:29:54 PM

ਸਪੋਰਟਸ ਡੈਸਕ— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਟਾਟਾ ਸਟੀਲ ਮਾਸਟਰਸ ਦੇ ਨੌਵੇਂ ਦੌਰ 'ਚ ਰੂਸ ਦੇ ਦਾਨਿਲ ਦੁਬੋਵ ਨਾਲ ਡਰਾਅ ਖੇਡਿਆ। ਆਨੰਦ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਜ਼ਿਆਦਾ ਕੁਝ ਨਾ ਕਰ ਸਕੇ। ਹੁਣ ਉਹ 4.5 ਅੰਕ ਲੈ ਕੇ ਦਸਵੇਂ ਨੰਬਰ 'ਤੇ ਹਨ। ਚੋਟੀ ਦਾ ਦਰਜਾ ਪ੍ਰਾਪਤ ਨਾਰਵੇ ਦੇ ਮੈਗਨਸ ਕਾਰਲਸਨ ਨੇ ਈਰਾਨ ਦੇ ਅਲੀਰਜਾ ਫਿਰੋਜਾ ਨੂੰ ਹਰਾਇਆ।

ਅਮਰੀਕਾ ਦੇ ਫੈਬੀਆਨੋ ਕਾਰੂਆਨਾ 9 'ਚੋਂ 6 ਅੰਕ ਲੈ ਕੇ ਚੋਟੀ 'ਤੇ ਹਨ। ਉਨ੍ਹਾਂ ਨੇ ਰੂਸ ਦੇ ਨਿਕਿਤਾ ਵੇਤੁਈਗੋਵ ਨਾਲ ਡਰਾਅ ਖੇਡਿਆ। ਅੱਠਵੀਂ ਵਾਰ ਇੱਥੇ ਖਿਤਾਬ ਜਿੱਤਣ ਦੇ ਮਕਸਦ ਨਾਲ ਉਤਰੇ ਕਾਰਲਸਨ ਸਾਂਝੇ ਦੂਜੇ ਸਥਾਨ 'ਤੇ ਹੈ। ਆਨੰਦ ਦੇ 4 ਅੰਕ ਹਨ ਅਤੇ ਉਨ੍ਹਾਂ ਨੂੰ ਬਾਕੀ ਦੇ ਦੌਰ 'ਚ ਕਾਫੀ ਮਿਹਨਤ ਕਰਨੀ ਹੋਵੇਗੀ। ਚੈਲੰਜਰ ਵਰਗ 'ਚ ਸੂਰਯ ਸ਼ੇਖਰ ਗਾਂਗੁਲੀ ਚੌਥੇ ਸਥਾਨ 'ਤੇ ਹੈ ਜਿਨ੍ਹਾਂ ਨੂੰ ਜਰਮਨੀ ਦੇ ਵਿਸੇਂਟ ਕੇਮੇਰ ਨੇ ਡਰਾਅ 'ਤੇ ਰੋਕਿਆ। ਉਨ੍ਹਾਂ ਨੂੰ ਟੂਰਨਾਮੈਂਟ ਜਿੱਤਣ ਅਤੇ ਅਗਲੇ ਸਾਲ ਮਾਸਟਰਸ ਦੇ ਲਈ ਕੁਆਲੀਫਾਈ ਕਰਨ ਲਈ ਵੱਡੀ ਜਿੱਤ ਦਰਜ ਕਰਨੀ ਹੋਵੇਗੀ।

Tarsem Singh

This news is Content Editor Tarsem Singh