ਆਨੰਦ ਨੂੰ ਓਲੰਪੀਆਡ ''ਚ ਚੰਗੇ ਪ੍ਰਦਰਸ਼ਨ ਦੀ ਉਮੀਦ

Sunday, Sep 16, 2018 - 08:52 AM (IST)

ਕੋਲਕਾਤਾ— ਖਰਾਬ ਫਾਰਮ 'ਚ ਚਲ ਰਹੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਸ਼ਨੀਵਾਰ ਨੂੰ ਉਮੀਦ ਜਤਾਈ ਕਿ ਉਹ ਆਗਾਮੀ ਸ਼ਤਰੰਜ ਓਲੰਪੀਆਡ 'ਚ ਚੰਗਾ ਪ੍ਰਦਰਸ਼ਨ ਕਰਕੇ ਟੀਮ ਦਾ ਮਨੋਬਲ ਵਧਾਉਣਗੇ। ਆਨੰਦ 2006 ਦੇ ਬਾਅਦ ਪਹਿਲੀ ਵਾਰ ਇਸ ਪ੍ਰਤੀਯੋਗਿਤਾ 'ਚ ਹਿੱਸਾ ਲੈਣਗੇ ਜਿਸ ਦਾ ਆਯੋਜਨ ਦੋ ਸਾਲ 'ਚ ਇਕ ਵਾਰ ਹੁੰਦਾ ਹੈ ਅਤੇ ਇਸ ਨੂੰ ਸ਼ਤਰੰਜ ਦੇ ਓਲੰਪਿਕ ਦੇ ਬਰਾਬਰ ਮੰਨਿਆ ਜਾਂਦਾ ਹੈ।

ਵਿਸ਼ਵ ਰੈਂਕਿੰਗ 'ਚ 10ਵੇਂ ਸਥਾਨ 'ਤੇ ਕਾਬਜ 48 ਸਾਲਾ ਆਨੰਦ ਨੇ ਕਿਹਾ, ''ਇਨ੍ਹਾਂ ਦਿਨਾਂ 'ਚ ਮੇਰੀ ਫਾਰਮ ਚੰਗੀ ਨਹੀਂ ਹੈ ਅਤੇ ਮੈਂ ਛੇਤੀ ਲੈਅ ਗੁਆ ਦਿੰਦਾ ਹਾਂ। ਮੈਂ ਦੇਖਿਆ ਹੈ ਕਿ ਜ਼ਿਆਦਾਤਰ ਖਿਡਾਰੀ ਇਸ ਪਰੇਸ਼ਾਨੀ ਤੋਂ ਗੁਜ਼ਰਦੇ ਹਨ। ਕੋਈ ਵੀ ਹਮੇਸ਼ਾ ਚੰਗਾ ਨਹੀਂ ਖੇਡ ਸਕਦਾ ਹੈ। ਮੈਂ ਇਸ ਨੂੰ ਲੈ ਕੇ ਜ਼ਿਆਦਾ ਫਿਕਰਮੰਦ ਨਹੀਂ ਹਾਂ। ਇਕ ਵਾਰ ਲੈਅ 'ਚ ਆਉਣ ਦੇ ਬਾਅਦ ਤੁਸੀਂ ਚੰਗਾ ਖੇਡਦੇ ਹੋ।'' ਜਾਰਜੀਆ ਦੇ ਬਾਤੁਮੀ 'ਚ 23 ਸਤੰਬਰ ਤੋਂ ਸ਼ੁਰੂ ਹੋ ਰਹੇ 43ਵੇਂ ਸ਼ਤਰੰਜ ਓਲੰਪੀਆਡ 'ਚ ਆਨੰਦ ਭਾਰਤੀ ਟੀਮ ਦੀ ਅਗਵਾਈ ਕਰਨਗੇ। ਇਸ ਟੀਮ 'ਚ ਪੀ. ਹਰੀਕ੍ਰਿਸ਼ਣਾ, ਵਿਦਿਤ ਗੁਜਰਾਤੀ, ਬੀ ਅਧਿਬਾਨ ਅਤੇ ਕੇ. ਸ਼ਸ਼ੀਕਿਰਣ ਵੀ ਸ਼ਾਮਲ ਹਨ ।


Related News